Skip to content
Independent perspectives. Global stories.
BREAKING

ਬੀਬੀ ਹਰਸਿਮਰਤ ਕੌਰ ਵਜ਼ੀਰ ਬਣਕੇ ਬਠਿੰਡਾ ਦੀ ਹੋਰ ਸੇਵਾ ਕਰੇਗੀ : ਸੁਖਬੀਰ

Share this story

index ਬਠਿੰਡਾ, 27 ਅਪ੍ਰੈਲ (ਬਸੰਤ ਸਿੰਘ ਅਗਰੋਈਆ)-ਲੋਕ ਸਭਾ ਚੋਣਾਂ ਲਈ ਸਰਗਰਮੀਆ ਸਿਖਰਾ ਤੇ ਪੁੱਜ ਚੁੱਕੀਆ ਹਨ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆ ਉਨ੍ਹਾਂ ਨੂੰ ਵੋਟਾ ਪਵਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ।  ਇਸ ਲੜੀ ਦੇ ਵਿਚੱ ਲੋਕ ਸਭਾ ਹਲਕਾ ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ  ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਦੇ ਵਾਰਡ ਨੰ: 19 ਵਿੱਚ ਮੀਟਿੰਗ ਨੂੰ ਸੰਬੋਧਨ ਕੀਤਾ ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋ ਕੀਤੇ ਕਾਰਜਾ ਨੂੰ ਦੇਖਦਿਆ।  ਉਹ ਆਪਣੀ ਇੱਕ-ਇੱਕ ਵੋਟ ਬੀਬੀ ਹਰਸਿਮਰਤ ਕੌਰ ਬਾਦਲ ਨੂੂੰ ਪਾਉਣ ਤਾਂ ਕੀ ਉਹ ਜਿੱਤ ਕੇ ਕੇਂਦਰ ਦੀ ਸੰਭਾਵੀ

ਐਨ.ਡੀ.ਏ. ਸਰਕਾਰ ਵਿਚੱ ਵਜੀਰ ਬਣ ਕੇ ਬਠਿੰਡਾ ਦਾ ਹੋਰ ਵਿਕਾਸ ਕਰਵਾ ਸਕਣ ਇਸ ਤੋਂ ਪਹਿਲਾ ਸਰਦਾਰ ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਪੰਜਾਬ ਅਤੇ ਸ੍ਰੀ ਸਰੂਪ ਚੰਦ ਸਿੰਗਲਾ ਸੰਸਦੀ ਸਕੱਤਰ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ।ਅੱਜ ਦੀ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਕੇ.ਕੇ ਸ਼ਰਮਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਸ. ਸੁਖਬੀਰ ਸਿੰਘ ਬਾਦਲ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਤੋ ਇਲਾਵਾ ਅੱਜ ਕਸ਼ੱਤਰੀ ਟਾਂਕ ਸਭਾ ਬਠਿੰਡਾ ਦੇ ਪ੍ਰਧਾਨ ਉਘਰ ਸਿੰਘ ਦੇਂਦ ਦੀ ਪ੍ਰਧਾਨਗੀ ਹੇਠ ਸ.ਬਲਦੇਵ ਸਿੰਘ ਦਾਤੇਵਾਸੀਆ, ਦਰਸ਼ਨ ਸਿੰਘ ਸਿੱਧੂ, ਨਿਛੱਤਰ ਸਿੰਘ ਜੈਤੋ ਵਾਲੇ, ਸੁਰਿੰਦਰ ਸਿੰਘ ਰਤਨ, ਛਿੰਦਰ ਪਾਲ ਸਿੰਘ ਤੱਗੜ, ਕੁਲਦੀਪ ਸਿੰਘ ਫੋਟੋਗ੍ਰਾਫਰ, ਬੀਬੀ ਬਲਵਿੰਦਰ ਕੌਰ, ਬੀਬੀ ਗੁਰਮੀਤ ਕੌਰ ਬੀਬੀ ਮਨਜੀਤ ਕੌਰ, ਦਿਵਾਨ ਸਿੰਘ ਰੋਲੇ, ਤਰਸੇਮ ਸਿੰਘ ਰਤਨ, ਗੁਰਬਚਨ ਸਿੰਘ ਖੁੰਬਣ, ਗੁਰਮੀਤ ਸਿੰਘ ਆਸ਼ੀ, ਪਰਮਜੀਤ ਸਿੰਘ ਦਾਤੇਵਾਸੀਆ ਪ੍ਰਧਾਨ ਟੇਲਰ ਵਰਕਰ ਯੂਨੀਅਨ, ਬਠਿੰਡਾ, ਮਲੋਟ, ਬੁਢਲਾਡਾ, ਮਾਨਸਾ ਅਤੇ ਇਹਨਾਂ ਦੇ ਨਾਲ ਹੋਰ ਵੀ ਮੈਂਬਰ ਵੀ ਸ਼ਾਮਲ ਹੋਏ।

WRITTEN BY