ਨਾਭਾ, 27 ਮਈ (ਸਿਕੰਦਰ ਸਿੰਘ)- ਪੰਜਾਬ ਦੀ ਨੋਜਵਾਨ ਪੀੜੀ ਦਿਨੋ ਦਿਨ ਚਿੱਟੇ ਦੇ ਨਸੇ ਵਿਚ ਗਰਕ ਹੋ ਕੇ ਅਪਣੀ ਕੀਮਤੀਆ ਜਾਨਾ ਗਵਾ ਰਹੀਆ ਹਨ। ਭਾਵੇ ਕਿ ਪੰਜਾਬ ਸਰਕਾਰ ਵੱਲੋ ਲੱਖਾ ਦਾਅਵੇ ਕੀਤੇ ਜਾ ਰਹੇ ਹਨ ਕਿ ਸੂਬੇ ਵਿਚ ਨਸਾ ਜੜੋ ਖਤਮ ਕਰ ਦਿੱਤਾ ਹੈ ਪਰ ਸੂਬੇ ਵਿਚ ਹੋ ਰਹੀਆ ਮੌਤਾ ਪੰਜਾਬ ਸਰਕਾਰ ਦੀ ਪੋਲ ਖੋਲ ਰਹੀਆ ਹਨ। ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਵਿਖੇ ਸੈਹਸੀ ਬਰਾਦਰੀ ਵੱਲੋ ਚਿੱਟੇ ਦੀ ਤਸਕਰੀ ਤੋ ਲੋਕ ਬੇਹੱਦ ਦੁੱਖੀ ਹਨ ਕਿਉਕਿ ਇਸ ਪਿੰਡ ਦੀਆ ਅੋਰਤਾ ਧੜੱਲੇ ਨਾਲ ਨਸਾ ਵੇਚ ਰਹੀਆ ਹਨ ਅਤੇ ਜੇਕਰ ਪਿੰਡ ਵਾਸੀ ਰੋਕਦੇ ਹਨ ਤਾ ਉਹਨਾ ਨਾਲ ਕੁੱਟਮਾਰ ਕੀਤੀ ਜਾਦੀ ਹੈ। ਜਿਸ ਦੇ ਰੋਸ ਵੱਜੋ ਨਾਭਾ ਗੋਬਿੰਦਗੜ ਮਾਰਗ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਕੇ ਚੱਕਾ ਜਾਮ ਕਰ ਦਿੱਤਾ ਗਿਆ। ਪਿੰਡ ਵਾਸੀਆ ਨੇ ਕੁੱਝ ਪੁਲੀਸ ਮੁਲਾਜਮਾ ਦੀ ਮਿਲੀ ਭੁੱਗਤ ਦੇ ਅਰੋਪ ਲਗਾਏ ਅਤੇ ਪੁਲੀਸ ਨੇ ਕੁੱਝ ਅੋਰਤਾ ਨੂੰ ਅਪਣੇ ਕਬਜੇ ਵਿਚ ਵੀ ਲਿਆ।ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੇ ਦਰਜਨਾ ਘਰਾ ਤੇ ਉਹਨਾ ਦੇ ਪਿੰਡ ਦੇ ਲੋਕਾ ਅਤੇ ਆਲੇ ਦੁਆਲੇ ਦੇ ਪਿੰਡ ਦੇ ਲੋਕਾ ਨੇ ਪਿੰਡ ਦੀਆ ਅੋਰਤਾ ਤੇ ਚਿੱਟੇ ਦੀ ਤਸਕਰੀ ਕਰਨ ਦੇ ਅਰੋਪ ਲਗਾਏ ਹਨ ਅਤੇ ਇਸ ਧਰਨੇ ਵਿਚ ਪਿੰਡ ਦੇ ਵਿਅਕਤੀਆ ਵਿਚ ਔਰਤਾ ਵੀ ਧਰਨੇ ਵਿਚ ਸਾਮਿਲ ਹੋ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸਨ ਕਰ ਰਹੀਆ ਸਨ। ਭਾਵੇ ਕਿ ਪੰਜਾਬ ਸਰਕਾਰ ਵੱਲੋ ਨਸਾ ਤਸਕਰੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਪਣੇ ਜਿਲੇ ਵਿਚ ਹੋ ਰਹੀਆ ਨਸਾ ਤਸਕਰੀ ਨੇ ਸਵਾਲੀਆ ਚਿੰਨ ਲਗਾ ਦਿੱਤੇ ਹਨ। ਧਰਨਾਕਾਰੀਆ ਨੇ ਕਿਹਾ ਕਿ ਇਹ ਪੁਲੀਸ ਦੇ ਕੁੱਝ ਮੁਲਾਜਮਾ ਦੀ ਮਿਲੀ ਭੁਗਤ ਦੇ ਕਾਰਨ ਹਰ ਤਰਾ ਦੇ ਨਸੇ ਦੀ ਤਸਕਰੀ ਕੀਤੀ ਜਾਦੀ ਹੈ। ਹੈਰਾਨੀ ਤਾ ਉਦੋ ਹੋਈ ਜਦੋ ਨਸਾ ਤਸਕਰੀ ਕਰਨ ਵਾਲੀ ਔਰਤ ਨੇ ਧਰਨੇ ਤੇ ਬੈਠੇ ਲੋਕਾ ਨੂੰ ਇਹ ਕਹਿ ਦਿੱਤਾ ਕਿ ਨਸਾ ਤਾ ਵਿਕੇਗਾ ਹੀ ਤੁਸੀ ਜੋ ਮਰਜੀ ਕਰ ਲਵੋ। ਦੂਜੇ ਪਾਸੇ ਨਾਭਾ ਸਦਰ ਥਾਣਾ ਦੇ ਐਸ ਐਚ ਓ ਸਸੀ ਕਪੂਰ ਦਾ ਪੱਖ ਲਿਆ ਤਾ ਉਨਾਂ ਨੇ ਕਿਹਾ ਕਿ ਇਹ ਧਰਨਾ ਚਿੱਟੇ ਕਰਕੇ ਨਹੀ ਲਗਾਇਆ ਅਤੇ ਬਾਅਦ ਵਿਚ ਭਰੋਸਾ ਦਵਾਇਆ ਕਿ ਜੋ ਨਸਾ ਵੇਚ ਰਹੇ ਹਨ ਉਨਾ ਤੇ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ, ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਅਤੇ ਪਿੰਡ ਵਾਸੀ ਗਗਨਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੀਆ ਅੋਰਤਾ ਵੱਲੋ ਸਰੇਆਮ ਚਿੱਟਾ, ਭੂੱਕੀ, ਸੁਲਫੇ ਦੀ ਤਸਕਰੀ ਕੀਤੀ ਜਾਦੀ ਹੈ ਅਤੇ ਨੋਜਵਾਨ ਇੱਥੋ ਨਸਾ ਖਰੀਦ ਕੇ ਅਪਣੀ ਜਵਾਨੀ ਖਰਾਬ ਕਰ ਰਹੇ ਹਨ ਅਸੀ ਕਈ ਵਾਰ ਇਹਨਾ ਨੂੰ ਸਮਝਾਇਆ ਅਤੇ ਪੰਚਾਇਤ ਵੱਲੋ ਮਤਾ ਵੀ ਪਾਇਆ ਗਿਆ ਪਰ ਇਹ ਨਸਾ ਵੇਚਣ ਤੋ ਗੁਰੇਜ ਨਹੀ ਕਰ ਰਹੇ ਅਤੇ ਇੱਥੇ ਸੜਕ ਤੇ 24 ਘੰਟੇ ਨਾਕਾਬੰਦੀ ਹੋਣੀ ਚਾਹੀਦੀ ਹੈ ਅਤੇ ਫਿਰ ਕਿਤੇ ਜਾਕੇ ਨਸਾ ਬੰਦ ਹੋ ਸਕਦਾ ਹੈ। ਜੇਕਰ ਅਸੀ ਇਹਨਾ ਨੂੰ ਨਸਾ ਵੇਚਣ ਤੋ ਹਟਾਉਣ ਲਈ ਕਹਿੰਦੇ ਹਾ ਤਾ ਇਹ ਸਾਡੇ ਨਾਲ ਕੁੱਟ ਮਾਰ ਕਰਦੇ ਹਨ ਅਤੇ ਇਹ ਸਭ ਕੁੱਝ ਪੁਲੀਸ ਮੁਲਾਜਮਾ ਦੀ ਮਿਲੀ ਭੁਗਤ ਦੇ ਨਾਲ ਨਸਾ ਤਸਕਰੀ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ।ਇਸ ਮੋਕੇ ਤੇ ਨਸਾ ਤਸਕਰੀ ਕਰਨ ਵਾਲੀ ਔਰਤ ਨੇ ਧਰਨਾਕਾਰੀਆ ਨਾਲ ਉੱਲਝਦੇ ਹੋਏ ਕਿਹਾ ਕਿ ਅਸੀ ਪਹਿਲਾ ਨਸਾ ਵੇਚਦੇ ਸੀ ਅਤੇ ਤੁਸੀ ਸਾਡੇ ਤੇ ਜੋ ਕੁੱਝ ਪਵਾਉਦਾ ਪਵਾ ਦਿਓ।ਨਾਭਾ ਸਦਰ ਥਾਣਾ ਦੇ ਐਸ ਐਚ ਓ ਸਸੀ ਕਪੂਰ ਦਾ ਪੱਖ ਲਿਆ ਤਾ ਉਨਾਂ ਨੇ ਕਿਹਾ ਕਿ ਇਹ ਧਰਨਾ ਚਿੱਟੇ ਕਰਕੇ ਨਹੀ ਲਗਾਇਆ ਅਤੇ ਬਾਅਦ ਵਿਚ ਭਰੋਸਾ ਦਵਾਇਆ ਕਿ ਜੋ ਨਸਾ ਵੇਚ ਰਹੇ ਹਨ ਉਨਾ ਤੇ ਕਾਰਵਾਈ ਕੀਤੀ ਜਾਵੇਗੀ। ਪਰ ਹੁਣ ਵੇਖਣਾ ਤਾ ਇਹ ਹੋਵੇਗਾ ਕਿ ਪਿੰਡ ਵਾਸੀਆ ਵੱਲੋ ਨਸੇ ਖਿਲਾਫ ਲਗਾਇਆ ਧਰਨਾ ਕਾਮਯਾਬ ਹੋਵੇਗਾ ਜਾ ਨਹੀ ਅਤੇ ਸਰਕਾਰ ਵੱਲੋ ਨਸੇ ਤਸਕਰੀ ਕਰਨ ਵਾਲਿਆ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।