ਹਰਿਆਣਾ ਵੱਲੋਂ ਪੰਜਾਬ ’ਚ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ ਤਾਇਨਾਤ

ਚੰਡੀਗੜ, 16 ਮਈ (ਨਾਗਪਾਲ)- ਹਰਿਆਣਾ ਪੁਲਿਸ ਵਲੋਂ ਗੁਆਂਢੀ ਰਾਜ ਪੰਜਾਬ ਵਿਚ ਸਤਵੇਂ ਪੜਾਅ ਵਿਚ ਹੋਣ ਵਾਲੇ ਚੋਣ ਦੌਰਾਨ ਚੋਣ ਡਿਊਟੀ ਲਈ ਰਾਜ ਆਰਮਡ ਫ਼ੋਰਸ, ਆਈ.ਆਰ.ਬੀ. ਤੇ ਜਿਲਾ ਪੁਲਿਸ ਦੀ 10 ਕੰਪਨੀਆਂ ਦੀ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਮਨੋਜ ਯਾਦਵ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਪੁਲਿਸ ਵਲੋਂ ਲੋਕਸਭਾ ਚੋਣ ਦੇ ਸੰਚਾਰੂ ਸੰਚਾਲਨ ਤਹਿਤ ਪੁਲਿਸ ਤੇ ਕੇਂਦਰੀ ਆਰਮਡ ਫ਼ੋਰਸ (ਸੀ.ਏ.ਪੀ.ਐਫ਼.) ਦੀ ਸਹਾਇਤਾ ਲਈ ਪੰਜਾਬ ਪੁਲਿਸ ਤੋਂ ਸੁਰਖਿਆ ਬਲਾਂ ਦੀ 10 ਕੰਪਨੀਆਂ ਨੂੰ ਐਕਸਚੇਂਜ ਆਧਾਰ ‘ਤੇ ਲਿਆ ਗਿਆ ਸੀ।

Send this to a friend