ਅੰਮ੍ਰਿਤਸਰ, 15 ਮਈ (ਦਵਾਰਕਾ ਨਾਥ ਰਾਣਾ)- ਸੀ.ਆਈ.ਐਸ.ਸੀ.ਈ ਅੰਮ੍ਰਿਤਸਰ ਤਰਨਤਾਰਨ ਜੋਨ ਅੰਤਰ ਸਕੂਲ ਚੈਸ ਪ੍ਰਤੀਯੋਗਤਾ ਦਾ ਆਯੋਜਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ,ਅੰਮ੍ਰਿਤਸਰ ਵਿਖੇ 13-14 ਮਈ ਨੂੰ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਕੁਲ 6 ਕੇਟੈਗਰੀ ਦੇ ਲੜਕੇ ਅਤੇ ਲੜਕੀਆਂ ਦੀਆਂ 35 ਟੀਮਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਆਗਾਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ ਵਿਚ ਪ੍ਰਮਾਤਮਾ ਦਾ ੳਟ ਆਸਰਾ ਲੇਦੈ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਨਿਰਮਲ ਕੌਰ ਜੀ ਨੇ ਆਪਣੇ ਕਰ ਕਲਮਾਂ ਨਾਲ ਕੀਤਾ। ਪ੍ਰਤੀਯੋਗਤਾ ਦੇ ਅਖੀਰ ਵਿਚ ਸ਼ਾਨਦਾਰ ਨਤੀਜਿਆ ਦਾ ਐਲਾਨ ਕੀਤਾ ਗਿਆ ਇਸ ਵਿਚ ਹੇਠ ਲਿਖੀਆ ਟੀਮਾਂ ਜੇਤੂ ਰਹੀਆਂ1. ਅੰਡਰ 14 (ਲੜਕੇ) ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ 2. ਅੰਡਰ 14 (ਲੜਕੀਆਂ) ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ 3. ਅੰਡਰ 17 (ਲੜਕੇ) ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ 4. ਅੰਡਰ 17 (ਲੜਕੀਆਂ) ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ 5. ਅੰਡਰ 19 (ਲੜਕੇ) ਹੋਲੀ ਹਾਰਟ ਪ੍ਰੈਜੀਡੈਸੀ ਸਕੂਲ, ਅੰਮ੍ਰਿਤਸਰ6. ਅੰਡਰ 19 (ਲੜਕੀਆਂ) ਸੈਕਰਡ ਹਾਰਟ ਸੀਨਿਅਰ ਸਕੈਂਡਰੀ ਸਕੂਲ, ਅੰਮਿਤਸਰ ਇਨਾਮ ਵੰਡ ਸਮਾਗਮ ਦੋਰਾਨ ਮੁਖ ਮਹਿਮਾਨ ਸ੍ਰ:ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦਾ ਸੁਆਗਤ ਸ੍ਰ:ਰਣਦੀਪ ਸਿੰਘ ਜੀ ਮੈਂਬਰ ਇਂਚਾਰਜ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਬਸੰਤ ਐਵਨਿਊ ਵਲੋ ਕੀਤਾ ਗਿਆ। ਪ੍ਰਤੀਯੋਗਤਾ ਤੋ ਬਾਅਦ ਸ੍ਰ:ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ।ਸ੍ਰ:ਨਿਰਮਲ ਸਿੰਘ ਜੀ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।ਸ੍ਰੀ ਮਤੀ ਰਮਿੰਦਰ ਕੋਰ ਮੈਂਬਰ ਇਂਚਾਰਜ ਵਲੋ ਆਏ ਹੋਏ ਪਤਵੰਤ ਸੱਜਣਾ ਦਾ ਧੰਨਵਾਦ ਕੀਤਾ ਗਿਆ।