ਕੈਨੇਡਾ ਤੋਂ ਮੋਟਰਸਾਇਕਲਾਂ ’ਤੇ ਚੱਲਿਆ ਜੱਥਾ ਸ੍ਰੀ ਅਨੰਦਪੁਰ ਸਾਹਿਬ ਪੁੱਜਾ

ਸਿੰਘ ਸਾਹਿਬ ਗਿ. ਰਘਬੀਰ ਸਿੰਘ ਸਮੇਤ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ, 15 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਕੈਨੇਡਾ ਦੇ ਸਰੀ ਤੋਂ ਸਿੱਖ ਮੋਟਰਸਾਈਕਲ ਕਲੱਬ ਦੇ 6 ਗੁਰਸਿੱਖਾਂ ਦੇ ਜੱਥੇ ਨੇ 3 ਅਪ੍ਰੈਲ ਨੂੰ ਆਪਣੀ ਯਾਤਰਾ ਅਰੰਭ ਕੀਤੀ ਸੀ ਜੋ ਵੱਖ-ਵੱਖ਼ ਪੜਾਵਾਂ ਤੋਂ ਹੁੰਦੀ ਹੋਈ ਅੱਜ ਖਾਲਸੇ ਦੇ ਪਾਵਨ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁਜ ਕੇ ਸਮਾਪਤ ਹੋਈ, ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ, ਹੈਡ ਗ੍ਰੰਥੀ ਗਿ:ਫੂਲਾ ਸਿੰਘ, ਮੈਨੇਜਰ ਜਸਵੀਰ ਸਿੰਘ ਸਮੇਤ ਅਧਿਕਾਰੀਆਂ ਨੇ ਭਰਵਾਂ ਸਵਾਗਤ ਕੀਤਾ ਤੇ ਸਨਮਾਨਿਤ ਵੀ ਕੀਤਾ। ਇਸ ਮੋਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਨੇਡਾ ਵਾਸੀ ਜਤਿੰਦਰ ਸਿੰਘ, ਜਸਮੀਤਪਾਲ ਸਿੰਘ, ਮਨਦੀਪ ਸਿੰਘ, ਅਜਾਦਵਿੰਦਰ ਸਿੰਘ, ਪ੍ਰਭਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੇਤਨਾ ਮਾਰਚ ਦੀ ਅਰੰਭਤਾ ਕੀਤੀ ਸੀ ਜੋ ਅੱਜ ਸੰਪੂਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣ ਦਾ ਪ੍ਰਚਾਰ ਕਰਨਾ ਹੈ। ਇਸ ਲਈ ਅਸੀਂ ਇਹ ਯਾਤਰਾ ਕੀਤੀ ਹੈ। ਉਨ੍ਹਾਂ ਦੱਸਿਆ ਕਿ 40 ਦਿਨਾਂ ਵਿਚ ਇਹ ਯਾਤਰਾ ਸੰਪੂਰਨ ਹੋਈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਵਲੋਂ ਸਫਲ ਯਾਤਰਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੂਚਨਾ ਅਫਸਰ ਹਰਦੇਵ ਸਿੰਘ, ਭਾਈ ਗੁਰਵੇਲ ਸਿੰਘ, ਹਰਦੇਵ ਸਿੰਘ, ਜਗਦੀਸ਼ ਸਿੰਘ ਦੀਸ਼ਾ ਆਦਿ ਹਾਜ਼ਰ ਸਨ।

Send this to a friend