ਹਨੇਰੀ ਕਾਰਨ ਕਿਸਾਨ ਦਾ ਇੱਕ ਲੱਖ ਰੁਪਏ ਦਾ ਨੁਕਸ਼ਾਨ

ਮਾਨਸਾ 10 ਮਈ (ਜਗਦੀਸ਼ ਬਾਂਸਲ)- ਸ਼ੁਕਰਵਾਰ ਬਾਅਦ ਦੁਪਹਿਰ ਆਈ ਤੇਜ਼ ਹਨੇਰੀ ਦੇ ਕਾਰਨ ਜਿਥੇ ਦਰਖਤਾਂ ਦੇ ਟੁਟ ਜਾਣ ਕਾਰਨ ਨੁਕਸਾਨ ਹੋਇਆ ਹੈ ਉਥੇ ਭੰਮੇ ਕਲਾਂ ਦੇ ਕਿਸਾਨ ਬਲਜੀਤ ਸਿੰਘ ਦੇ ਖੇਤ ਵਿਚ ਲਗਾਇਆ ਗਿਆ ਗ੍ਰੀਨ ਹਾਊਸ ਹਨੇਰੀ ਨੇ ਪੁਟ ਕੇ ਸੁੱਟ ਦਿੱਤਾ।ਜਿਸ ਕਾਰਨ ਉਸ ਦਾ ਇਕ ਲਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਉਦਮੀ ਕਿਸਾਨ ਨੇ ਦੱਸਿਆ ਕਿ ਉਸ ਨੇ ਡੇਢ ਲਖ ਰੁਪਏ ਖਰਚ ਕਰਕੇ ਗਰੀਨ ਹਾਉਸ ਤਿਆਰ ਕਰਵਾਇਆ ਸੀ ਜਿਸ ਵਿੱਚ ਵਖ-ਵਖ ਸਬਜੀਆਂ ਦੀਆਂ ਪਨੀਰੀਆ ਅਤੇ ਜਹਿਰ ਮੁਕਤ ਸਬਜੀ ਉਗਾ ਰਿਹਾ ਸੀ ਪਰ ਅਜ ਆਈ ਤੇਜ ਹਨੇਰੀ ਨੇ ਸਾਰੀਆ ਪਾਇਪਾਂ ਪਟ ਸੁਟੀਆਂ ਤੇ ਉਪਰ ਪਾਇਆ ਹੋਇਆਂ ਜਾਲੀਦਾਰ ਕਪੜਾ ਪਾਟ ਗਿਆ ਜਿਸ ਕਾਰਨ ਉਸ ਦਾ ਇਕ ਲਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਹੋਏ ਨੁਕਸਾਨ ਲਈ ਕਿਸਾਨ ਦੀ ਆਰਥਿਕ ਮਦਦ ਕਰੇ।

Send this to a friend