ਜਲਾਲਾਬਾਦ, 10 ਮਈ (ਮੇਹਰ ਮੁਟਨੇਜਾ) -ਲੋਕ ਸਭਾ ਚੋਣਾਂ ਦੇ ਮੱਦੇਨਜਰ ਆਮ ਲੋਕਾਂ ਵਿੱਚ ਕਾਨੂੰਨ ਪ੍ਰਬੰਧਾਂ ਦੇ ਪੁਖਤਾਂ ਹੋਣ ਦਾ ਵਿਸ਼ਵਾਸ਼ ਪੈਦਾ ਕਰਨ ਲਈ ਸ਼ੁੱਕਰਵਾਰ ਨੂੰ ਪੁਲਿਸ ਪ੍ਰਸਾਸਨ ਵਲੋਂ ਸ਼ਹਿਰ ਵਿੱਚ ਪੈਦਲ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐਸਪੀਡੀ ਰਣਬੀਰ ਸਿੰਘ, ਡੀਐਸਪੀਡੀ ਭੁਪਿੰਦਰ ਸਿੰਘ ਭੁੱਲਰ, ਡੀਐਸਪੀ ਅਮਰਜੀਤ ਸਿੰਘ ਸਿੱਧੂ, ਐਸਐਚਓ ਸਿਟੀ ਅਮਰਿੰਦਰ ਸਿੰਘ, ਐਸਐਚਓ ਸਦਰ ਹਰਦੇਵ ਪ੍ਰੀਤ ਸਿੰਘ, ਐਸਐਚਓ ਅਰਨੀਵਾਲਾ ਜਤਿੰਦਰ ਸਿੰਘ, ਐਸਐਚਓ ਵੈਰੋਕਾ ਮੰਗਲ ਸਿੰਘ, ਥਾਣਾ ਅਮੀਰ ਖਾਸ ਗੁਰਿੰਦਰ ਸਿੰਘ ਮੌਜੂਦ ਸਨ। ਜਾਨਕਾਰੀ ਦਿੰਦੇ ਹੋਏ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਸ਼ਹਿਰ ਵਿੱਚ ਪੈਦਲ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਆਮ ਲੋਕਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਾਲੇ ਦਿਨ ਇਲਾਕੇ ਦੇ ਵੱਖ-ਵੱਖ ਬੂਥਾਂ ਦੇ ਸੁਰੱਖਿਆ ਦੇ ਪੂਰੇ ਇੰਤਜਾਮ ਹੋਣਗੇ ਅਤੇ ਕਿਸੇ ਵੀ ਗੈਰ ਸਮਾਜਿਕ ਅੰਸਰ ਨੂੰ ਸਿਰ ਚੁੱਕਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।