ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਤੇ ਖਾਦਾਂ ਮੌਕੇ ਪੱਕੇ ਬਿੱਲ ਲੈਣ ਦੀ ਅਪੀਲ

ਐਸ.ਏ.ਐਸ. ਨਗਰ, 9 ਮਈ (ਪੰਜਾਬ ਟਾਇਮਜ਼ ਬਿਊਰੋ)- ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੀੜੇਮਾਰ ਦਵਾਈਆਂ, ਖਾਦਾਂ ਅਤੇ ਹੋਰ ਖੇਤੀ ਇਨਪੁਟਸ ਦੀ ਖਰੀਦ ਕਰਦੇ ਸਮੇਂ ਪੱਕਾ ਬਿੱਲ ਲਿਆ ਜਾਵੇ। ਉਨ੍ਹਾਂ ਖਾਸ ਕਰਕੇ ਬੀਜਾਂ ਦੀ ਖਰੀਦ ਸਬੰਧੀ ਸਖਤ ਹਦਾਇਤਾਂ ਕੀਤੀਆਂ ਕਿਉਂਕਿ ਝੋਨੇ ਅਤੇ ਹੋਰ ਫਸਲਾਂ ਦੀ ਬਿਜਾਈ ਦਾ ਸਾਂ ਚੱਲ ਰਿਹਾ ਹੈ। ਕਿਸਾਨਾਂ ਨੂੰ ਗੁੰਮਰਾਹ ਕਰਕੇ ਨਕਲੀ ਬੀਜਾਂ ਦੀ ਵਿਕਰੀ ਰੋਕਣ ਲਈ ਪੱਕਾ ਬਿੱਲ ਲੈਣਾ ਜ਼ਰੂਰੀ ਹੈ। ਬਿੱਲ ਲੈਣ ਸਮੇਂ ਕਿਸਾਨ ਬੀਜ ਦੀ ਕਿਸਮ, ਕਲਾਸ ਅਤੇ ਲਾਟ ਆਦਿ ਦਾ ਖਿਆਲ ਰੱਖਣ। ਤਸਦੀਕ ਬੀਜ ਦੀ ਹੀ ਖਰੀਦ ਕੀਤੀ ਜਾਵੇ। ਬੀ.ਟੀ. ਕਾਟਨ (ਨਰਮੇ) ਦੇ ਬੀਜ ਦੀ ਖਰੀਦ ਪ੍ਰਮਾਣਿਤ ਡੀਲਰਾਂ ਤੋਂ ਹੀ ਕਰਨ। ਉਨ੍ਹਾਂ ਝੋਨਾ ਬੀ.ਟੀ. ਕਾਟਨ ਅਤੇ ਹੋਰ ਫਸਲਾਂ ਦਾ ਬੀਜ ਖਰੀਦਣ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਕਿਸਮਾਂ ਬੀਜਣ ਦੀ ਸਲਾਹ ਦਿੱਤੀ, ਜਿਨ੍ਹਾਂ ’ਤੇ ਬਿਮਾਰੀਆਂ, ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ। ਝਾੜ ਵੱਧ ਪ੍ਰਾਪਤ ਹੁੰਦਾ ਹੈ। ਉਨ੍ਹਾਂ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਬੀਜ ਕੰਟਰੋਲ ਆਰਡਰ 1996 ਦੀਆਂ ਵੱਖ-ਵੱਖ ਧਾਰਾਵਾਂ ਅਨੁਸਾਰ ਬੀਜਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ ਅਤੇ ਕਿਸਾਨਾਂ ਦੀਆਂ ਸਮੱਆਿਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨ ਲੀ ਕਿਹਾ।

Send this to a friend