ਭੋਗਪੁਰ, 9 ਮਈ (ਹਰਨਾਮ ਦਾਸ ਚੋਪੜਾ)- ਪ੍ਰਸ਼ਾਸਨ ਵਲੋਂ ਕਣਕ ਦੇ ਨਾੜ ਨੂੰ ਅਗ ਲਾਉਣ ‘ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਵੀ ਕਿਸਾਨ ਕਣਕ ਦੀ ਕਟਾਈ ਕਰਨ ਤੋਂ ਬਾਅਦ ਨਾੜ ਨੂੰ ਅਗ ਲਾ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧਜੀਆਂ ਸ਼ਰੇਆਮ ਉਡਾ ਰਹੇ ਹਨ। ਇਸ ਦੀ ਮਿਸਾਲ ਅਜ ਭੋਗਪੁਰ ਤੋਂ ਆਦਮਪੁਰ ਰੋਡ ਤੇ ਸਥਿਤ ਪਿੰਡ ਮਾਣਕਰਾਈ ਲੁਹਾਰਾਂ ਕੋਲ ਦੇਖਣ ਨੂੰ ਮਿਲੀ ਪਰ ਕਿਸਾਨਾਂ ਵਲੋਂ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਖੇਤਾਂ ‘ਚ ਨਾੜ ਜਲਾਉਣ ਦਾ ਕੰਮ ਲਗਾਤਾਰ ਜਾਰੀ ਹੈ, ਜਿਸ ਨਾਲ ਸੜਕ ‘ਤੇ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਣਕ ਦੀ ਨਾੜ ਨੂੰ ਲਗੀ ਅਗ ਨਾਲ ਜਿਥੇ ਪ੍ਰਦੂਸ਼ਣ ਫੈਲ ਰਿਹਾ ਹੈ, ਉਥੇ ਕਈ ਸੜਕੀ ਹਾਦਸਿਆਂ ਦਾ ਵੀ ਕਾਰਨ ਬਣ ਰਹੀ ਹੈ ਪਰ ਕਿਸਾਨ ਲਗਾਤਾਰ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧਜੀਆਂ ਉਡਾ ਰਹੇ ਹਨ।ਵਾਤਾਵਰਣ ਪ੍ਰੇਮੀਆਂ ਤੇ ਸਮਾਜ ਸੇਵੀਆਂ ਤੋਂ ਇਲਾਵਾ ਰਾਹਗੀਰਾਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਅਜਿਹੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਜਿਸ ਨਾਲ ਸਾਡਾ ਵਾਤਾਵਰਣ ਸ਼ੁਧ ਤੇ ਸਵਛ ਰਹਿ ਸਕੇ ਤੇ ਸੜਕੀ ਹਾਦਸਿਆਂ ‘ਚ ਕੀਮਤੀ ਜਾਨਾਂ ਨਾ ਜਾ ਸਕਣ। ਉਨ੍ਹਾਂ ਇਹ ਵੀ ਦਸਿਆ ਕਿ ਅਗ ਲਗਣ ਨਾਲ ਭੂਮੀ ‘ਚੋਂ ਉਪਜਾਊ ਸ਼ਕਤੀ ਤੇ ਮਿਤਰ ਕੀੜੇ ਖਤਮ ਹੋ ਜਾਂਦੇ ਹਨ, ਉਨ੍ਹਾਂ ਸੁਝਾਅ ਦਿਤਾ ਕਿ ਕਿਸਾਨ ਨਾੜ ਨੂੰ ਧਰਤੀ ‘ਚ ਹੀ ਦਬਾਉਣ ਦੇ ਢੰਗ ਅਪਣਾਉਣ, ਨਾ ਕਿ ਸਾੜਨ।