Skip to content
Independent perspectives. Global stories.
BREAKING

ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ

Share this story

ਨਵੀਂ ਦਿਲੀ, 2 ਮਈ (ਪੰਜਾਬ ਟਾਇਮਜ਼ ਬਿਊਰੋ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿਤਾ ਹੈ। ਰਿਜ਼ਲਟ ਨੂੰ ਅਧਿਕਾਰਿਕ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਤਿੰਨੇ ਸਟ੍ਰੀਮ ਸਾਇੰਸ, ਆਰਟਸ ਤੇ ਕਾਮਰਸ ਦਾ ਐਲਾਨਿਆ ਗਿਆ ਹੈ। ਇਸ ਵਾਰ 2 ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ’ਚ ਡੀ.ਪੀ.ਐਸ. ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ ਐਸ.ਡੀ. ਪਬਲਿਕ ਸਕੂਲ ਮਜ਼ਫਰਨਗਰ ਤੋਂ ਕ੍ਰਿਸ਼ਮਾ ਅਰੋੜਾ ਨੇ 499 ਨੰਬਰ ਹਾਸਲ ਕਰ ਪੂਰੇ ਦੇਸ਼ ’ਚ ਟਾਪ ਕੀਤਾ ਹੈ। 12ਵੀਂ ਦੇ ਨਤੀਜਿਆਂ ’ਚ ਇਸ ਵਾਰ ਕੁਲ 83.4 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਰੀਜ਼ਨ ਵਾਈਜ਼ 98.4 ਫੀਸਦੀ ਵਿਦਿਆਰਥੀ ਸਭ ਤੋਂ ਜ਼ਿਆਦਾ ਤ੍ਰਿਵੇਂਦਰਮ ਤੋਂ ਪਾਸ ਹੋਏ ਹਨ। ਚੇਨਈ ਰੀਜਨ ਦਾ ਸਥਾਨ ਦੂਜੇ ਨੰਬਰ ’ਤੇ ਹੈ, ਜਿਥੇ 92.93 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਕੁੜੀਆਂ ਦਾ ਰਿਜ਼ਲਟ ਮੁੰਡਿਆਂ ਤੋਂ 9 ਫੀਸਦੀ ਵਧੀਆ ਰਿਹਾ।ਹੈ। ਕੇਂਦਰੀ ਸਕੂਲ ਦਾ ਰਿਜ਼ਲਟ 98.54 ਫ਼ੀਸਦੀ ਰਿਹਾ। ਬੋਰਡ ਨੇ 28 ਦਿਨ ਦੇ ਅੰਦਰ ਰਿਜ਼ਲਟ ਤਿਆਰ ਕੀਤਾ ਹੈ। 12ਵੀਂ ਦਾ ਆਖਰੀ ਪੇਪਰ 4 ਅਪ੍ਰੈਲ ਨੂੰ ਹੋਇਆ ਸੀ।

WRITTEN BY