ਨਵੀਂ ਦਿੱਲੀ, 2 ਮਈ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਰਜੀਕਲ ਸਟ੍ਰਾਈਕ ਦੇ ਦਾਅਵੇ ਤੋਂ ਬਾਅਦ ਕਾਂਗਰਸ ਨੇ 6 ਸਰਜੀਕਲ ਸਟ੍ਰਾਈਕ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਪਹਿਲੀ ਸਰਜੀਕਲ ਸਟ੍ਰਾਈਕ 19 ਜੂਨ 2008, ਦੂਸਰੀ 30 ਅਗਸਤ- 1 ਸਤੰਬਰ, ਤੀਸਰੀ 6 ਜਨਵਰੀ 2013, ਚੌਥੀ 27-28 ਜੁਲਾਈ 2013 ਵਿਚਕਾਰ, ਪੰਜਵੀ 6 ਅਗਸਤ 2013 ਤੇ ਛੇਵੀਂ 23 ਸਤੰਬਰ 2013 ਨੂੰ ਕੀਤੀ ਗਈ ਸੀ। ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ’ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਸੈਨਾ ਦੀ ਸੂਰਵੀਰਤਾ ਦਾ ਇਸਤੇਮਾਲ ਵੋਟ ਹਾਸਲ ਕਰਨ ਲਈ ਕਰ ਰਹੀ ਹੈ।