ਪਟਿਆਲਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਪਟਿਆਲਾ, 2 ਮਈ- ਪੰਜਾਬ ਪੁਲਿਸ ਨੇ ਅਜ ਤਲਾਸ਼ੀ ਮੁਹਿੰਮ ਦੌਰਾਨ ਕੁਲ 2.38 ਕਰੋੜ ਰੁਪਏ ਜ਼ਬਤ ਕੀਤੇ ਹਨ। ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਕਰੋੜ ਰੁਪਏ ਮਾਨਸਾ ਦੇ ਨਰਿੰਦਰ ਸਿੰਘ ਤੋਂ ਜ਼ਬਤ ਕੀਤੇ ਗਏ ਹਨ, ਜੋ ਏ.ਐਸ.ਆਈ. ਰਾਜਪ੍ਰੀਤ ਦਾ ਅੰਕਲ ਹੈ। ਇੰਸੇ ਤਰ੍ਹਾਂ ਹੈਡ ਕਾਂਸਟੇਬਲ ਅਮਰੀਕ ਸਿੰਘ ਤੋਂ 40 ਲਖ ਰੁਪਏ ਫੜੇ ਗਏ ਹਨ, ਜੋ ਰਾਜਪ੍ਰੀਤ ਦਾ ਕਰੀਬੀ ਰਿਸ਼ਤੇਦਾਰ ਹੈ। ਪਾਤੜਾਂ ਦੇ ਸੁਰਿੰਦਰ ਸ਼ਰਮਾ ਤੋਂ 40 ਲਖ ਰੁਪਏ ਫੜੇ ਗਏ ਹਨ। ਏ.ਐਸ.ਆਈ. ਜੋਗਿੰਦਰ ਸਿੰਘ ਦੇ ਸਾਥੀ ਸ਼ੌਕਤ ਅਲੀ ਖ਼ਾਨ ਤੋਂ 20 ਲਖ ਰੁਪਏ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਐਸਐਸਪੀ ਮਨਦੀਪ ਸਿੰਘ ਸਿਧੂ ਹੁਰਾਂ ਨੇ ਦਿਤੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਤੋਂ ਹਾਲੇ ਹੋਰ ਵੀ ਨਕਦੀ ਫੜੇ ਜਾਣ ਦੀ ਸੰਭਾਵਨਾ ਹੈ। ਹੈਡ ਕਾਂਸਟੇਬਲ ਅਮਰੀਕ ਸਿੰਘ ਨੂੰ ਅਜ ਪਟਿਆਲਾ ਦੇ ਡਿਵੀਜ਼ਨ ਨੰਬਰ 2 ਪੁਲਿਸ ਕੁਆਰਟਰਾਂ ’ਤੇ ਮਾਰੇ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।