Skip to content
Independent perspectives. Global stories.
BREAKING

ਜਹਾਜ਼ ਅੰਦਰ ਮੋਬਾਈਲ ਤੇ ਲੈਪਟਾਪ ਇਸਤੇਮਾਲ ਕਰਨ ਦੀ ਇਜਾਜ਼ਤ

Share this story

ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ.)-ਜਹਾਜ਼ਰਾਨੀ ਅਥਾਰਟੀ ਡੀ.ਜੀ.ਸੀ. ਏ. ਨੇ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਮੋਬਾਈਲ ਫੋਨ ਨੂੰ ਫਲਾਈਟ ਮੋਡ ’ਚ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਲਈ ਉਸ ਨੇ ਅੱਜ ਉਨ੍ਹਾਂ ਨਿਯਮਾਂ ’ਚ ਸੁਧਾਰ ਕੀਤਾ ਜਿਸ ਤਹਿਤ ਪੋਰਟੇਬਲ ਇਲੈਕਟ੍ਰਾਨਿਕ ਉਪਕਰਣ ਇਸਤੇਮਾਲ ਕਰਨ ’ਤੇ ਰੋਕ ਸੀ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਨਿਯਮਾਂ ’ਚ ਸੁਧਾਰ ਦੇ ਬਾਅਦ ਹੁਣ ਲੋਕ ਉਡਾਣ ਦੇ ਹਰ ਪੜਾਅ ’ਚ ਮੋਬਾਈਲ ਉਪਕਰਣਾਂ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਅਨੁਸਾਰ ਹੁਣ ਯਾਤਰੀ ਜਹਾਜ਼ ’ਚ ਫਲਾਈਟ ਮੋਡ ਵਿੱਚ ਆਪਣੇ ਮੋਬਾਈਲ ਫੋਨ, ਟੈਬਲੇਟ ਜਾਂ ਲੈਪਟਾਪ ਚਾਲੂ ਕਰ ਸਕਦੇ ਹਨ, ਵੀਡੀਓ ਗੇਮ ਖੇਡ ਸਕਦੇ ਹਨ, ਸੰਗੀਤ ਸੁਣ ਸਕਦੇ ਹਨ, ਫਿਲਮ ਵੇਖ ਸਕਦੇ ਹਨ ਜਾਂ ਈਮੇਲ ਟਾਈਪ ਕਰ ਸਕਦੇ ਹਨ।

WRITTEN BY