ਨਵੀਂ ਦਿੱਲੀ, 23 ਅਪ੍ਰੈਲ (ਪੀ.ਟੀ.)-ਦਿੱਲੀ ਹਾਈ ਕੋਰਟ ਅਗਲੇ ਹਫ਼ਤੇ ਹਰਿਆਣਾ ’ਚ ਭਵਨ ਨਿਰਮਾਣਕਾਰੀਆਂ ਦੇ ਲਾਇਸੈਂਸਾਂ ਦੀ ਸੀ.ਬੀ.ਆਈ. ਜਾਂਚ ਦੀ ਅਪੀਲ ’ਤੇ ਸੁਣਵਾਈ ਕਰੇਗਾ। ਇਸ ਜਾਂਚ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦਾ ਨਾਂਅ ਵੀ ਸ਼ਾਮਿਲ ਹੈ। ਮੁੱਖ ਜੱਜ ਜੀ. ਰੋਹਿਣੀ ਤੇ ਜੱਜ ਨੰਦਰਾਜੋਗ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।



