ਹੁਣ ਸਿਆਸੀ ਆਗੂ ਚੋਣ ਪ੍ਰਚਾਰ ਸਮੇਂ ਨੌਜਵਾਨਾਂ ਤੋਂ ਹੱਥ ਜੋੜਕੇ ਲੱਗੇ ਕੰਨੀ ਕਤਰਾਉਣ

ਬਰੇਟਾ, 28 ਅਪ੍ਰੈਲ (ਰੀਤਵਾਲ)- ਇਸ ਸਮੇ ਲੋਕ ਸਭਾ ਹਲਕਾ ਬਠਿੰਡਾ ਵਿੱਚ ਵੱਖ ਵੱਖ ਲੀਡਰਾਂ ਤੋਂ ਉਨ੍ਹਾਂ ਦੀਆਂ ਜਿੰਮੇਵਾਰੀਆਂ ਨਿਭਾਉਣ ਦੀ ਕੁਤਾਹੀ ਤੇ ਅਣਦੇਖੀ ਕਰਨ ਸਬੰਧੀ ਵਿਚਾਰ ਸਾਂਝੇ ਕਰਕੇ ਉਨ੍ਹਾਂ ਲੀਡਰਾਂ ਨੂੰ ਆਮ ਜਨਤਾ ਸਾਹਮਣੇ ਉਨ੍ਹਾਂ ਦੀਆਂ ਨਕਾਮੀਆਂ ਪੇਸ਼ ਕਰਨ ਚ ਸਮਾਜ ਵਿੱਚ ਬੋਲਣ ਦੀ ਸਮੱਰਥਾ ਰੱਖਦੇ ਹੋਏ ਕਲੱਬਾ ਆਦਿ ਨੁਮਾਇੰਦਿਆਂ ਵੱਲੋ ਪਿੰਡ ਦੀਆਂ ਸੱਥਾਂ ਵਿੱਚ ਪੁੱਜੇ ਸਿਆਸੀ ਆਗੂਆ ਸਾਹਮਣੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਜੋ ਪਿਛਲੇ ਲੰਮੇ ਸਮੇ ਤੋ ਲਮਕਦੀਆਂ ਆ ਰਹੀਆਂ ਹਨ ਜਾਂ ਫਿਰ ਜਾਣਬੁਝ ਕੇ ਅੱਖੋ ਓਲੇ ਕੀਤੀਆਂ ਜਾਂਦੀਆ ਹਨ । ਜਿਨ੍ਹਾਂ ਸਬੰਧੀ ਸਮਾਜ ਸੇਵੀ ਲੋਕ ਸਵਾਲ ਕਰਨ ਦੀ ਹਿੰਮਤ ਦਿਖਾਉਣ ਲੱਗੇ ਹਨ । ਜਿਸਦੀ ਤਾਜਾ ਮਿਸਾਲ ਬੀਤੇ ਦਿਨ ਪਿੰਡ ਧਰਮਪੁਰਾ ਵਿਖੇ ਹਲਕੇ ਦੀ ਉਮੀਦਵਾਰ ਤੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਆਮਦ ਤੇ ਪਿੰਡ ਦੇ ਯੁਵਕ ਸੇਵਾਵਾਂ ਕਲੱਬ ਦੇ ਆਗੂ ਜਗਵਿੰਦਰ ਸਿੰਘ ਵੱਲੋ ਆਪਣੇ ਸਾਥੀਆਂ ਸਮੇਤ ਇਸ ਇਲਾਕੇ ਅਤੇ ਪਿੰਡ ਦੀਆਂ ਅਨੇਕਾ ਸਮੱਸਿਆਵਾਂ ਸਬੰਧੀ ਸਵਾਲ ਪੁੱਛਣ ਲਈ ਬੀਬੀ ਬਾਦਲ ਨੂੰ ਮਿਲਣਾ ਚਾਹਿਆ ਪਰ ਪਾਰਟੀ ਦੇ ਕੁਝ ਆਗੂਆ ਵੱਲੋ ਆਪਣੀ ਵੁਕੱਤ ਕਾਇਮ ਰੱਖਣ ਅਤੇ ਪਾਰਟੀ ਦੀ ਹੇਠੀ ਨੂੰ ਬਚਾਉਣ ਲਈ ਇਸ ਨੌਜਵਾਨ ਆਗੂ ਨੂੰ ਕੇਂਦਰੀ ਮੰਤਰੀ ਤੋ ਦੂਰ ਹੀ ਰੱਖਿਆ ਗਿਆ । ਬਾਅਦ ਵਿੱਚ ਆਪਣੇ ਹੌਸਲੇ ਅਤੇ ਸੱਚ ਦੀ ਅਵਾਜ਼ ਬੁਲੰਦ ਕਰਨ ਸਬੰਧੀ ਆਗੂ ਨੇ ਲੋਕਾਂ ਸਾਹਮਣੇ ਅਤੇ ਸ਼ੋਸਲ ਮੀਡੀਆ ਰਾਹੀ ਉਜਾਗਰ ਕਰਦੇ ਇਹ ਗੱਲ ਸਾਹਮਣੇ ਲਾਉਦੀ ਕਿ ਉਹ ਖੁਦ ਦੀ ਚਮਕ ਤੋ ਦੂਰ ਹੱਟਕੇ ਸਾਂਝੇ ਕਲੱਬ ਰਾਹੀ ਕੇਂਦਰੀ ਮੰਤਰੀ ਤੋ ਪੁੱਛਣਾ ਚਾਹੁੰਦੇ ਸੀ ਕਿ ਬਾਦਲ ਦੇ ਪਿਛਲੇ ਸਮੇ ਦੇ ਰਾਜ ਵਿੱਚ ਆਮ ਜਨਤਾ ਨਾਲ ਜੋ ਕੁਝ ਹੋਇਆ ਹੈ ਕਿ ਉਹ ਠੀਕ ਸੀ । ਜਿਸ ਵਿੱਚ ਉਨ੍ਹਾ ਦੱਸਿਆ ਕਿ ਉਹ ਕੇਂਦਰੀ ਮੰਤਰੀ ਬੀਬੀ ਬਾਦਲ ਤੋ ਪੁੱਛਣਾ ਚਾਹੁੰਦੇ ਹਨ ਕਿ ਬੇਅਦਬੀ ਮਾਮਲਾ ਬਾਰੇ, ਪਾਣੀ ਦੇ ਮੁੱਦਿਆ ਬਾਰੇ, ਪਿੰਡੂ ਤੇ ਪੱਛੜੇ ਇਕਾਲਿਆਂ ਵਿੱਚ ਡਾਕਟਰਾਂ ਦੀ ਘਾਟ, ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ, ਪੀਣ ਵਾਲੇ ਪਾਣੀ ਦੀ ਸਮੱਸਿਆ ਆਦਿ । ਉਨ੍ਹਾ ਕਿਹਾ ਕਿ ਇਨ੍ਹਾਂ ਜਨ ਸਮੱਸਿਆਵਾਂ ਦਾ ਹੱਲ ਕਿਉ ਨਹੀ ਹੋ ਸਕਿਆ । ਹਿੰਮਤ ਵਾਲੇ ਨੌਜਵਾਨ ਆਗੂ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਬੀਬੀ ਬਾਦਲ ਨੇ ਹੱਥ ਜੋੜਕੇ ਦੂਰੋ ਹੀ ਕਿਨਾਰਿਆ ਕਰ ਲਿਆ । ਜਿਸਦਾ ਅਰਥ ਸਾਫ ਸੀ ਕਿ ਪਿਛਲੇ ਰਾਜ ਵਿੱਚ ਆਮ ਲੋਕਾਂ ਦੀ ਗੱਲ ਨਹੀ ਸੁਣੀ ਗਈ। ਜਿਸਨੂੰ ਉਨ੍ਹਾਂ ਕਬੂਲ ਕੀਤਾ ਹੈ ਜਿਵੇਕਿ ਇੱਕ ਬਹੁਤ ਪ੍ਰਚਾਲਿਤ ਗੀਤ ਤੇਰੀ ਖਾਮੋਸ਼ੀ ਸੱਜਣਾ ਤੇਰਾ ਇਕਰਾਰ ਹੈ ਨੂੰ ਸੱਚ ਕਰ ਰਿਹਾ ਸੀ । ਇਸ ਤਰ੍ਹਾਂ ਕੁਲ ਮਿਲਾਕੇ ਇਸ ਸਮੇ ਚੋਣ ਪ੍ਰਚਾਰ ਵਿੱਚ ਸਿਰਫ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਜਾਂ ਜੁਮਲਿਆਂ ਨਾਲ ਹੀ ਬੁੱਤਾਂ ਸਾਰਕੇ ਭੋਲੀ ਭਾਲੀ ਜਨਤਾ ਦਾ ਧਿਆਨ ਅਸਲ ਮਸਲਾ ਤੋਂ ਹਟਾਕੇ ਸਿਰਫ ਕੁਰਸੀ ਪ੍ਰਾਪਤੀ ਦਾ ਟੀਚਾ ਪੂਰਾ ਕਰਨ ਤੱਕ ਹੀ ਇਹ ਚੋਣ ਪ੍ਰਚਾਰ ਸੀਮਿਤ ਹੋ ਕੇ ਰਹਿ ਗਿਆ ਹੈ । ਇਹ ਕੁਰਸੀ ਦਾ ਮਾਮਲਾ ਇੱਥੋ ਤੱਕ ਹੀ ਸੀਮਿਤ ਨਹੀ ਬਲਕਿ ਸਿਆਸੀ ਅਹੁੰਦਿਆਂ ਨੂੰ ਚਲਾਉਣ ਵਾਲੇ ਸਰਕਾਰੀ ਮਸ਼ੀਨਰੀ ਦੇ ਪਹੀਏ ਜਾਨੀ ਕਿ ਉਚ ਅਹੁੰਦੇ ਤੇ ਰੱਖੇ ਜਾਂਦੇ ਕੁਝ ਅਧਿਕਾਰੀ, ਕਰਮਚਾਰੀ ਜੋ ਕਿ ਇਸ ਸਿਆਸਤ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ । ਜਿਨ੍ਹਾਂ ਤੋ ਆਮ ਲੋਕ ਵੀ ਬਹੁਤ ਦੁੱਖੀ ਹੁੰਦੇ ਹਨ । ਕਿਉਕਿ ਅਜਿਹੇ ਲੋਕ ਸਿਆਸੀ ਆਗੂ ਲਈ ਤਿਜੌਰੀਆਂ ਭਰਨ ਦਾ ਕੰਮ ਕਰਦੇ ਹਨ ਅਤੇ ਲੀਡਰਾਂ ਦੇ ਗੁੱਝੇ ਰਾਜ ਵੀ ਇਨ੍ਹਾਂ ਕੋਲ ਹੁੰਦੇ ਹਨ ।

Send this to a friend