ਸ੍ਰੀ ਮਾਛੀਵਾੜਾ ਸਾਹਿਬ, 28 ਅਪ੍ਰੈਲ (ਜਗਰੂਪ ਸਿੰਘ ਮਾਨ)- ਪੰਜਾਬ ਦੇ ਵਖ ਵਖ ਪਿੰਡਾਂ ਪੂਰੀ ਤਰ੍ਹਾਂ ਪਕ ਚੁਕੀ ਕਣਕ ਨੂੰ ਹਰ ਰੋਜ਼ ਲਗ ਰਹੀਆਂ ਅਗਾਂ ਦੀਆਂ ਘਟਨਾਵਾਂ ਤੇ ਡਾਹਢੀ ਚਿੰਤਾ ਜਾਹਿਰ ਕਰਦਿਆਂ ਉਘੇ ਸਮਾਜ ਸੇਵੀ ਤੇ ਸਥਾਨਕ ਅਨਾਜ ਮੰਡੀ ਦੀ ਸਚਾ ਸੌਦਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਖੇਤੀਬਾੜੀ ਦੇ ਮੰਡੀਕਰਨ ਨਾਲ ਸੰਬੰਧਤ ਵਿਭਾਗ ਹਰ ਮਾਰਕੀਟ ਕਮੇਟੀ ਵਿਚ ਇਕ ਫਾਇਰ ਬ੍ਰਿਗੇਡ ਦਾ ਹੋਣਾਂ ਬੇਹਦ ਜ਼ਰੂਰੀ ਹੈ ਤਾਂ ਜੋ ਹਰ ਸਾਲ ਇਹਨਾਂ ਦਿਨਾਂ ਵਿਚ ਪਕੀਆਂ ਕਣਕਾਂ ਨੂੰ ਲਗ ਰਹੀਆਂ ਅਗਾਂ ਨੂੰ ਕਾਬੂ ਕਰਕੇ ਕਿਸਾਨਾਂ ਦੀ ਛੇ ਮਹੀਨੇ ਪੁਤਾਂ ਵਾਂਗ ਪਾਲ ਕੇ ਜਵਾਨ ਕੀਤੀ ਫਸਲ ਨੂੰ ਬਚਾਇਆ ਜਾ ਸਕੇ ।ਉਹਨਾਂ ਕਿਹਾ ਕਿ ਬਹੁਤੇ ਫਾਇਰ ਬ੍ਰਿਗੇਡ ਸ਼ਹਿਰਾਂ ਵਿਚ ਖੜੇ ਰਹਿੰਦੇ ਹਨ ਜਦਕਿ ਕਣਕ ਦੇ ਸੀਜਨ ਦੌਰਾਨ ਇਹਨਾਂ ਨੂੰ ਪਿੰਡਾਂ ਵਿਚ ਵਿਸ਼ੇਸ਼ ਨਿਗਰਾਨੀ ਰਖ ਕੇ ਕੰਮ ਕਰਨਾ ਚਾਹੀਦਾ ਹੈ,ਪਿਛਲੇ ਦਿਨੀਂ ਮੋਗਾ ਲਾਗੇ ਇਕ ਫਾਇਰ ਬ੍ਰਿਗੇਡ ਮਚਦੀ ਕਣਕ ਛਡ ਕੇ ਇਸ ਲਈ ਵਾਪਸ ਮੁੜ ਗਿਆ ਅਖੇ ਸਾਡੀ ਹਦ ਵਿਚ ਨਹੀਂ ਇਹ ਪਿੰਡ ਜੋ ਕਿ ਬਹੁਤ ਹੀ ਗਲਤ ਹੈ ਫਾਇਰ ਬ੍ਰਿਗੇਡ ਦਾ ਕੰਮ ਨੁਕਸਾਨ ਹੋਣੋਂ ਬਚਾਉਣਾ ਹੈ ਨਾਂ ਕਿ ਹਦਾਂ ਬੰਨੇ ਵੇਖਣੇ,ਬੇਸ਼ਕ ਉਹਨਾਂ ਕਰਮਚਾਰੀਆਂ ਤੇ ਵਿਭਾਗੀ ਕਾਰਵਾਈ ਹੋਈ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ ।ਸਰਦਾਰ ਖੇੜਾ ਨੇ ਕਿਸਾਨਾਂ ਨੂੰ ਵੀ ਅਪੀਲ ਜੇ ਨਾਲ ਕਣਕ ਖੜੀ ਹੈ ਤਾਂ ਤੁਸੀ ਵੀ ਨਾੜ ਨੂੰ ਅਗ ਲਾਉਣ ਦੀ ਕਾਹਲੀ ਨਾਂ ਕਰੋ ।ਉਹਨਾਂ ਪੀੜਤ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਪਾਸੋਂ ਉਹਨਾਂ ਨੂੰ ਯੋਗ ਮੁਆਵਜਾ ਦੇਣ ਦੀ ਅਪੀਲ ਕੀਤੀ ਤੇ ਇਹ ਵੀ ਜੋਰਦਾਰ ਮੰਗ ਰਖੀ ਕਿ ਹਰ ਮਾਰਕੀਟ ਕਮੇਟੀ ਵਿਚ ਇਕ ਫਾਇਰ ਬ੍ਰਿਗੇਡ ਦਾ ਹੋਣਾਂ ਲਾਜਮੀ ਬਣਾਇਆ ਜਾਵੇ ।