Skip to content
Independent perspectives. Global stories.
BREAKING

ਬੀਬਾ ਬਾਦਲ ਨੇ ਕੀਤੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ

Share this story

image ਤਲਵੰਡੀ ਸਾਬੋ, 22 ਅਪ੍ਰੈਲ (ਰਣਜੀਤ ਸਿੰਘ ਰਾਜੂ)-ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਹੈ¤ਡਕੁਆਟਰ ਗੁਰਦੁਆਰਾ ਦੇਗਸਰ ਬੇਰ ਸਾਹਿਬ ਪੁੱਜ ਕੇ ਜਿੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉ¤ਥੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ (96 ਕਰੋੜੀ) ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਬੀਬਾ ਬਾਦਲ ਨੂੰ ਬੁੱਢਾ ਦਲ ਜਥੇਬੰਦੀ ਦੇ ਇਤਿਹਾਸ,ਉਨ੍ਹਾਂ ਵੱਲੋਂ ਨਿਹੰਗ ਸਿੰਘਾਂ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਬੁੱਢਾ ਦਲ ਜਥੇਬੰਦੀ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ।ਬੀਬਾ ਬਾਦਲ ਨੇ ਉਕਤ

ਪੰਥਕ ਕਾਰਜਾਂ ਲਈ ਬਾਬਾ ਬਲਬੀਰ ਸਿੰਘ ਦੀ ਸ਼ਲਾਘਾ ਕੀਤੀ।ਦਲ ਪੰਥ ਵੱਲੋਂ ਬਾਬਾ ਬਲਬੀਰ ਸਿੰਘ ਨੇ ਬੀਬਾ ਬਾਦਲ ਨੂੰ ਸਿਰੋਪਾਓ, ਸ਼ਾਲ, ਸ਼੍ਰੀ ਸਾਹਿਬ ਅਤੇ ਮਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ।ਬਾਬਾ ਬਲਬੀਰ ਸਿੰਘ ਨਾਲ ਬਾਬਾ ਮਨਮੋਹਣ ਸਿੰਘ ਵੀ ਹਾਜਿਰ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਬਾਬਾ ਬਲਬੀਰ ਸਿੰਘ ਨੂੰ ਮਿਲਣ ਦਾ ਕੋਈ ਸਿਆਸੀ ਮੰਤਵ ਨਹੀ ਸੀ ਸਗੋਂ ਉਹ ਤਾਂ ਇੱਕ ਸ਼ਰਧਾਲੂ ਦੇ ਤੌਰ ਤੇ ਬੁੱਢਾ ਦਲ ਹੈ¤ਡਕੁਆਟਰ ਵਿਖੇ ਮੱਥਾ ਟੇਕਣ ਲਈ ਪੁੱਜੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਬਾ ਬਲਬੀਰ ਸਿੰਘ ਵੀ ਇੱਥੇ ਪੁੱਜੇ ਹੋਏ ਹਨ ਤਾਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਹੋਈ ਤੇ ਇਸੇ ਬਹਾਨੇ ਉਨ੍ਹਾਂ ਨੂੰ ਬੁੱਢਾ ਦਲ ਦੇ ਸਿੱਖ ਪੰਥ ਵਿੱਚ ਪਾਏ ਯੋਗਦਾਨ ਅਤੇ ਸ਼ਾਨਾਮੱਤੀ ਇਤਿਹਾਸ ਬਾਰੇ ਬੜਾ ਕੁਝ ਸਿੱਖਣ ਨੂੰ ਮਿਲਿਆ। ਇਸ ਮੌਕੇ ਬੀਬਾ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ,ਦਿੱਲੀ ਤੋਂ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ,ਸੁਖਮਨ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ,ਗੁਰਤਿੰਦਰ ਸਿੰਘ ਰਿੰਪੀ ਪ੍ਰਧਾਨ ਨਗਰ ਪੰਚਾਇਤ,ਬਾਬੂ ਸਿੰਘ ਮਾਨ ਸੀਨ:ਅਕਾਲੀ ਆਗੂ,ਬਲਵਿੰਦਰ ਗਿੱਲ, ਸੁਰਜੀਤ ਭੱਮ੍ਹ, ਗੁਰਚਰਨ ਸਿੰਘ ਆਦਿ ਕੌਂਸਲਰ, ਅਵਤਾਰ ਮੈਨੂੰਆਣਾ ਆਦਿ ਹਾਜਿਰ ਸਨ। ਜਦੋਂਕਿ ਬੁੱਢਾ ਦਲ ਵੱਲੋਂ ਗੁ:ਦੇਗਸਰ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨ ਦੇਵ ਸਿੰਘ ਸ਼ਿਵਜੀ, ਬਾਬਾ ਜੱਸਾ ਸਿੰਘ ਪੀ.ਏ.,ਮੇਜਰ ਸਿੰਘ ਮੁਖਤਿਆਰ ਏ ਆਮ ਬੁੱਢਾ ਦਲ,ਭਾਈ ਮਝੈਲ਼ ਸਿੰਘ, ਸੁਖਮੰਦਰ ਸਿੰਘ ਨਿਹੰਗ ਆਦਿ ਹਾਜਿਰ ਸਨ।

WRITTEN BY