Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਤੋਂ ਬਾਦਲ ਦਲੀਏ ਘਬਰਾਏ : ਸਰਨਾ

Share this story

image ਅੰਮ੍ਰਿਤਸਰ, 22 ਅਪ੍ਰੈਲ (ਦਵਾਰਕਾ ਨਾਥ ਰਾਣਾ)-ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਕਾਬਜ ਧਿਰ ਬਾਦਲ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੀਤੇ ਜਾਂਦੇ ਕੂੜ ਪ੍ਰਚਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਉਸ ਦੇ ਸਾਥੀਆਂ ਨੂੰ ਭਲੀਭਾਂਤ ਜਾਣਕਾਰੀ ਹੈ ਕਿ ਅੰਮ੍ਰਿਤਸਰ ਵਿੱਚੋਂ ਅਕਾਲੀ-ਭਾਜਪਾ ਦਾ ਉਮੀਦਵਾਰ ਅਰੁਣ ਜੇਤਲੀ ਆਪਣੀ ਸਿਆਸੀ ਜੰਗ ਹਾਰ ਚੁੱਕਾ ਹੈ ਅਤੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਲੋੜੇ ਧਰਨੇ ਤੇ ਬਿਆਨਬਾਜੀ ਕਰਕੇ ਆਪਣੇ ਗੁੱਸੇ ਤੇ ਨਿਰਾਸ਼ਾ ਦਾ ਇਜ਼ਹਾਰ ਕਰ ਰਹੇ ਹਨ। ਇੱਥੇ ਜਾਰੀ ਇੱਕ ਬਿਆਨ ਰਾਹੀ ਉਨ੍ਹਾਂ ਕਿਹਾ ਕਿ ਜਿਹੜੇ ਬਿਆਨ ਨੂੰ ਲੈ ਕੇ ਦਿੱਲੀ ਕਮੇਟੀ

ਦੀ ਕਾਬਜ ਧਿਰ ਕਮੇਟੀ ਦੇ ਮੁਲਾਜ਼ਮਾਂ ਤੇ ਬਾਦਲ ਪਰਿਵਾਰ ਦੇ ਗੁਲਾਮਾਂ ਨੂੰ ਲੈ ਕੇ ਮੁਜਾਹਰੇ ਕਰ ਰਹੇ ਹਨ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਕਿ ਸਾਕਾ ਨੀਲਾ ਤਾਰਾ ਤੋਂ ਉਪਰੰਤ ਉਹ ਹੀ ਇੱਕ ਵਿਅਕਤੀ ਸੀ ਜਿਸ ਨੇ ਸਭ ਤੋ ਪਹਿਲਾਂ ਆਪਣੇ ਸਾਰੇ ਸਿਆਸੀ ਆਹੁਦਿਆਂ ਤੋਂ ਅਸਤੀਫੇ ਦੇ ਕੇ ਰੋਸ ਪ੍ਰਗਟ ਕੀਤਾ ਸੀ। ਇਸੇ ਤਰ੍ਹਾਂ ਬਰਨਾਲਾ ਵਜਾਰਤ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਸਨ ਤਾਂ ਬਰਨਾਲਾ ਸਰਕਾਰ ਨੇ ਬਲੈਕ ਥੰਡਰ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਭੇਜੀ ਸੀ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਰੋਸ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਉਹ ਹੀ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਨਵੰਬਰ 1984 ਦੇ ਦਿੱਲੀ ਦੰਗਿਆਂ ਤੋਂ ਬਾਅਦ ਵੱਖ-ਵੱਖ ਕੈਂਪਾਂ ਜਿੱਥੇ-ਜਿੱਥੇ ਵੀ ਸਿੱਖ ਠਹਿਰੇ ਹੋਏ ਸਨ, ਵਿੱਚ ਜਾ ਤੇ ਸਿੱਖਾਂ ਨਾਲ ਦੁੱਖ ਸਾਂਝਾ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਾਕਾ ਨੀਲਾ ਬਾਰੇ ਹੁਣ ਬਿੱਲੀ ਪੂਰੀ ਤਰ੍ਹਾ ਥੈਲਿਉਂ ਬਾਹਰ ਆ ਗਈ ਹੈ ਅਤੇ ਬਾਦਲਾਂ ਨੂੰ ਹੁਣ ਭੱਜਣ ਦਾ ਰਾਹ ਨਹੀ ਲੱਭ ਰਿਹਾ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਦਿੱਲੀ ਕਮੇਟੀ ਤੇ ਕਬਜਾ ਕਰਕੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਲੱਖਾਂ ਰੁਪਏ ਐਸ਼ੋ ਇਸ਼ਰਤ ਵਾਸਤੇ ਖਰਚ ਕਰਨ ਦੇ ਨਾਲ-ਨਾਲ ਇਸ ਵੇਲੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੇ ਚੋਣ ਪ੍ਰਚਾਰ ਨੂੰ ਲੈ ਕੇ ਸ੍ਰੀ ਤੇਗ ਬਹਾਦਰ ਸਰਾਂ ਵਿੱਚ ਡੇਰੇ ਲਗਾਈ ਬੈਠਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆ ਲਈ ਬਣਾਈ ਗਈ ਸਰਾਂ ਇਸ ਵੇਲੇ ਅਕਾਲੀ ਦਲ ਦੇ ਸ਼ਰਾਬੀ ਕਬਾਬੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਦਿੱਲੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਭਰੀ ਪਈ ਹੈ ਜਦ ਕਿ ਸਰਾਂ ਸਿਰਫ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਕਲ੍ਹ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਡੀ.ਸੀ. ਦਫਤਰ ਦੇ ਲਾਗੇ ਆਪਣੇ ਕੁਝ ਮੁਲਾਜ਼ਮਾਂ ਤੇ ਬਾਦਲ ਮਾਰਕਾ 30-35 ਵਿਅਕਤੀਆ ਨੂੰ ਲੈ ਕੇ ਮੁਜ਼ਾਹਰਾ ਕੀਤਾ ਜਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਦਲ ਪੰਜਾਬ ਵਿੱਚ ਚੋਣਾਂ ਹਾਰ ਗਏ ਹਨ ਅਤੇ ਹੁਣ ਉਹ ਅੱਕੀ ਪਲਾਹੀ ਹੱਥ ਮਾਰ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨੀ ਜਦੋਂ ਅਰੁਣ ਜੇਤਲੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਨੂੰ ਸਾਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ‘‘ਮੇਰਾ ਦੇਸ਼ ਮੇਰੀ ਜੀਵਨੀ’’ ਵਿੱਚ ਇਹ ਲਿਖਿਆ ਹੈ ਕਿ ਤੱਤਕਾਲੀ ਪ੍ਰਧਾਨ ਮੰਤਰੀ ਸਾਕਾ ਨੀਲਾ ਤਾਰਾ ਕਰਨਾ ਨਹੀਂ ਚਾਹੰਦੀ ਸੀ ਪਰ ਉਨ੍ਹਾਂ ਨੇ ਦਬਾ ਪਾ ਕੇ ਕਰਵਾਇਆ ਹੈ ਬਾਰੇ ਬਾਦਲ ਦਲੀਆ ਨੇ ਕਦੇ ਕੋਈ ਬਿਆਨ ਕਿਉਂ ਨਹੀ ਦਿੱਤਾ? ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਕਹਿ ਰਿਹਾ ਹੈ ਕਿ ਸਾਕਾ ਨੀਲਾ ਤਾਰਾ ਉਨ੍ਹਾਂ ਦੇ ਕਹਿਣ ਤੇ ਹੋਇਆ ਹੈ ਉਸ ਨੂੰ ਤੇ ਜੇਤਲੀ ਨੂੰ ਤਾਂ ਬਾਦਲ ਦਲੀਏ ਸਿਰੋਪੇ ਦੇ ਕੇ ਕਿਉਂ ਸਨਮਾਨਿਤ ਕਰਦੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਦੇ ਖਿਲਾਫ ਮੁਜ਼ਾਹਰੇ ਕਰਨ ਵਾਲੇ ਪਹਿਲਾਂ ਅਡਵਾਨੀ ਤੇ ਜੇਤਲੀ ਵੱਲੇ ਦਿੱਤੇ ਗਏ ਬਿਆਨਾਂ ’ਤੇ ਵੀ ਆਪਣੇ ਪੱਖ ਪੇਸ਼ ਕਰਕੇ ਸੰਗਤਾਂ ਨੂੰ ਸਪੱਸ਼ਟੀਕਰਨ ਕਿ ਉਹ ਇਨ੍ਹਾਂ ਦੋਹਾਂ ਆਗੂਆਂ ਦੇ ਬਿਆਨ ਠੀਕ ਸਮਝਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲੀਆਂ ਦੀਆ ਲੂੰਬੜ ਚਾਲਾਂ ਨੂੰ ਲੋਕ ਭਲੀਭਾਂਤ ਸਮਝ ਗਏ ਹਨ ਕਿ ਸਿੱਖੀ ਦੇ ਮੁਖੌਟਾ ਪਾ ਕੇ ਬਹੂਰੂਪੀਆ ਵਾਲਾ ਰੋਲ ਨਿਭਾਅ ਰਹੇ ਬਾਦਲ ਦਲੀਆਂ ਤੇ ਲੋਕ ਹੁਣ ਵਿਸ਼ਵਾਸ਼ ਨਹ੍ਯੀਂ ਕਰਨਗੇ ਅਤੇ ਆਪਣੇ ਮੱਤ ਦਾ ਮੱਤਦਾਨ ਆਪਣੀ ਸੂਝਬੂਝ ਨਾਲ ਕਰਕੇ ਉਸ ਵਿਅਕਤੀ ਨੂੰ ਹੀ ਦੇਣਗੇ ਜਿਹੜਾ ਉਸ ਦੇ ਯੋਗ ਹੋਵੇਗਾ।

WRITTEN BY