Skip to content
Independent perspectives. Global stories.
BREAKING

ਸੁਪਰੀਮ ਕੋਰਟ ਤੇਜਪਾਲ ਦੀ ਜ਼ਮਾਨਤ ’ਤੇ ਸੁਣਵਾਈ ਲਈ ਸਹਿਮਤ

Share this story

ਨਵੀਂ ਦਿੱਲੀ, 21 ਅਪ੍ਰੈਲ (ਪੀ.ਟੀ.)-ਸੁਪਰੀਮ ਕੋਰਟ ਜਬਰ ਜਨਾਹ ਦੇ ਇੱਕ ਮਾਮਲੇ ’ਚ ਦੋਸ਼ੀ ਤੇ ਤਹਿਲਕਾ ਦੇ ਸੰਸਥਾਪਕ ਤਰੁਣ ਤੇਜਪਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਨ ਨੂੰ ਸਹਿਮਤ ਹੋ ਗਿਆ ਤੇ ਗੋਆ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਪ੍ਰਧਾਨ ਜੱਜ ਪੀ ਸਦਾਸ਼ਿਵਮ ਦੀ ਪ੍ਰਧਾਨਤਾ ਵਾਲੀ ਪੀਠ ਨੇ ਗੋਆ ਪੁਲਿਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਤੇਜਪਾਲ ਦਾ ਪੱਖ ਰੱਖਦੇ ਹੋਏ ਮੱਧਵਰਤੀ ਜ਼ਮਾਨਤ ਲਈ ਅਪੀਲ ਕੀਤੀ ਤੇ ਕਿਹਾ ਕਿ ਸਿਖਰ ਅਦਾਲਤ ਉਨ੍ਹਾਂ ’ਤੇ ਗੋਆ ਤੋਂ ਬਾਹਰ ਨਾ ਜਾਣ ਤੇ ਸੁਣਵਾਈ ਦੇ ਲੰਬਿਤ ਰਹਿਣ ਤੱਕ ਦਿੱਲੀ ਆਉਣ ਦੀ ਸ਼ਰਤ ਲਗਾ ਸਕਦੀ ਹੈ ਜੋ ਉਨ੍ਹਾਂ ਨੂੰ ਮੰਨਣਯੋਗ ਹੋਵੇਗੀ। 50 ਸਾਲਾ ਤੇਜਪਾਲ ਨੇ ਮੁੰਬਈ ਉੱਚ ਅਦਾਲਤ ਦੀ ਗੋਆ ਪੀਠ ਦੇ 14 ਮਾਰਚ ਦੇ ਫੈਸਲੇ ਨੂੰ ਸਿਖਰ ਅਦਾਲਤ ’ਚ ਚੁਣੌਤੀ ਦਿੱਤੀ ਸੀ ਜਿਸ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ।

WRITTEN BY