ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਜਲੰਧਰ ’ਚ ਮੀਟਿੰਗ

ਜਲੰਧਰ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ’ਚ ਨਵੀਂ ਅਨਾਜ ਮੰਡੀ ਜਲੰਧਰ ਵਿਖੇ ਹੋਈ। ਜਿਸ ’ਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਬੈਂਕ ਖਾਤੇ ਦਾ ਵੇਰਵਾ ਆੜ੍ਹਤੀਆਂ ਦੀਆਂ ਬੈਂਕ ਸਟੇਟਮੈਂਟ ਤੋਂ ਇਕਤਰ ਕਰਨ ਤੇ ਨਾ ਦੇਣ ’ਤੇ ਆੜ੍ਹਤੀਆਂ ਦੀ ਦਾਮੀ ਰੋਕਣ ਬਾਰੇ ਹੋਏ ਫ਼ੈਸਲੇ ਨੂੰ ਮੰਦਭਾਗਾ ਦਸਦੇ ਹੋਏ ਇਸ ਬਾਰੇ ਇਕ ਮੰਗ ਪਤਰ ਮੁਖ ਮੰਤਰੀ ਨੂੰ ਭੇਜਕੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮੀਟਿੰਗ ’ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕੋਈ ਵੀ ਆੜ੍ਹਤੀ ਆਪਣੀਆਂ ਬੈਂਕ ਸਟੇਟਮੈਂਟ ਖ਼ਰੀਦ ਅਧਿਕਾਰੀਆਂ ਨੂੰ ਨਹੀਂ ਦੇਵੇਗਾ। ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਕਿਸਾਨ ਦੀ ਮਰਜ਼ੀ ਮੁਤਾਬਿਕ ਅਦਾਇਗੀ ਦਾ ਕਾਨੂੰਨ ਕਿਸਾਨਾਂ ਤੇ ਆੜ੍ਹਤੀਆਂ ਲਈ ਸਭ ਤੋਂ ਢੁਕਵਾਂ ਸੀ. ਉਨ੍ਹਾਂ ਕਿਹਾ ਕਿ ਜੋ ਆੜ੍ਹਤੀਆਂ ਨੂੰ ਖ਼ਤਮ ਕਰਨ ਦੀ ਗਲ ਕਰ ਰਹੇ ਹਨ ਉਹ ਖ਼ੁਦ ਖ਼ਤਮ ਹੋ ਜਾਣਗੇ ਪਰ ਆੜ੍ਹਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਕਾਇਮ ਰਖਿਆ ਜਾਵੇਗਾ ਜੇਕਰ ਸਰਕਾਰ ਨੇ ਇਹ ਫ਼ੈਸਲਾ ਨਾ ਬਦਲਿਆ ਤਾਂ 18 ਅਪ੍ਰੈਲ ਨੂੰ ਦੁਕਾਨਾਂ ਬੰਦ ਕਰਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਮੋਗਾ ਵਿਖੇ ਜਨਰਲ ਹਾਊਸ ਬੁਲਾ ਕੇ ਕੋਈ ਸਖ਼ਤ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਮਿਗਲਾਨੀ ਹਰਨਾਮ ਸਿੰਘ ਅਲਾਵਲਪੁਰ, ਸੁਰਜੀਤ ਸਿੰਘ ਭਿਟੈਵਿਡ, ਸੁਧੀਰ ਸੂਦ ਹੁਸ਼ਿਆਰਪੁਰ,ਰਮੇਸ਼ ਕੁਮਾਰ , ਕਸ਼ਮੀਰੀ ਲਾਲ ਪ੍ਰਧਾਨ ਜਲੰਧਰ, ਅਵਤਾਰ ਸ਼ਰਮਾ ਤਰਨਤਾਰਨ, ਮਨਜੀਤ ਸਿੰਘ ਖੁਰਾਣਾ, ਰਵਿੰਦਰਪਾਲ ਕੈਨੇਡੀਅਨ, ਗੁਰਪ੍ਰਤਾਪ ਸਿੰਘ, ਨੀਰਜ ਕੁਮਾਰ, ਰਾਜੇਸ਼ ਬਾਹਰੀ, ਖ਼ਰੈਤੀ ਲਾਲ, ਜਥੇਦਾਰ ਬਲਵਿੰਦਰ ਸਿੰਘ, ਬਲਵੰਤ ਸਿੰਘ ਨੂਸਿਹਰਾਂ ਪਨੂੰਆਂ, ਸੁਖਦੇਵ ਕਾਕੜੀਆ, ਗੁਰਵਿੰਦਰ ਗਿਲ, ਸੁਖਵਿੰਦਰ ਸੁਖ ਆਦਿ ਮੌਜੂਦ ਸਨ

Send this to a friend