ਬਠਿਡਾ, 17 ਅਪ੍ਰੈਲ (ਗੁਰਮੀਤ ਸੇਮਾ)- ਪਿਛਲੇ ਦੋ ਦਿਨਾ ਤੋ ਨਗਰ ਪੰਚਾਇਤ, ਨਥਾਣਾ ਵਿਖੇ ਵਿਕਾਸ ਦੇ ਨਾਮ ਤੇ ਵਰਤੇ ਪੈਸਿਆ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਮ ਨਹੀ ਲੈ ਰਿਹਾ।ਜਾਣਕਾਰੀ ਅਨੁਸਾਰ ਪਿਛਲੇ ਦਿਨੀ ਈਓ ਨਗਰ ਪੰਚਾਇਤ,ਨਥਾਣਾ ਬਰਿੰਦਰ ਸਿੰਘ ਨੇ ਇਕੱਠੇ ਹੋਏ ਲੋਕਾ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਸੀ, ਪਰ ਲੋਕਾ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਨਾ ਕਰਦਿਆਂ ਉਸ ਤੋਂ ਅਗਲੇ ਦਿਨ ਦਫਤਰ ਦੇ ਮੂਹਰੇ ਧਰਨਾ ਲਾ ਦਿੱਤਾ ਸੀ ਅਤੇ 15 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਉਸ ਨੂੰ ਅਗਵਾਈ ਕਰਨ ਲਈ ਕਿਹਾ ਸੀ। ਇਸ ਧਰਨੇ ਦੋਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਲੋਕਾ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ, ਐਲਾਨ ਦੇ ਮੁਤਾਬਿਕ ਅੱਜ ਰੋਸ ਮਾਰਚ ਗੁਰਦੁਆਰਾ ਸਾਹਿਬ ਤੋ ਸ਼ੁਰੂ ਹੋਇਆ ਅਤੇ ਸਾਰੇ ਸ਼ਹਿਰ ਦੀਆ ਗਲੀਆ,ਫਿਰਨੀਆ ਤੋ ਹੁੰਦਾ ਹੋਇਆ ਗੁਰਦੁਆਰਾ ਸਹਿਬ ਸਮਾਪਤ ਹੋਇਆ,ਇਸ ਦੋਰਾਨ ਵੱਖ-ਵੱਖ ਬੁਲਾਰਿਆ ਨੇ ਰੋਸ ਮਾਰਚ ਦੋਰਾਨ ਆਮ ਲੋਕਾ ਨੂੰ ਇਕੱਠੇ ਹੋ ਦਫਤਰ ਮੂਹਰੇ ਮਿਤੀ 18 ਅਪ੍ਰੈਲ ਨੂੰ ਫਿਰ ਤੋ ਧਰਨਾ ਲਾਉਣ ਲਈ ਲਾਮਬੰਧ ਕੀਤਾ ਅਤੇ ਪੰਜਾਬ ਸਰਕਾਰ ਤੋ ਵਿਜੀਲੈਸ ਜਾਂਚ ਦੀ ਮੰਗ ਕੀਤੀ।ਇਸ ਮਾਰਚ ਦੋਰਾਨ ਉਹਨਾਂ ਨੇ ਦਫਤਰ ਦੇ ਮੁਲਾਜਮਾ ਤੇ ਇਸ ਵੱਡੇ ਪੱਧਰ ਤੇ ਹੋਏ ਘਪਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ, ਉਨ੍ਹਾਂ ਨੇ ਕਿਹਾ ਕਿ ਹੁਣ ਸਮਾ ਹੈ ਜਦੋ ਅਸੀ ਇਕੱਠੇ ਹੋ ਕੇ ਆਪਣੇ ਹੱਕਾ ਲਈ ਲੜੀਏ ਅਤੇ ਨਗਰ ਪੰਚਾਇਤ ਤੋ ਵਿਕਾਸ ਦੇ ਨਾਮ ਤੇ ਵਰਤੇ ਪੈਸੇ ਦਾ ਹਿਸਾਬ ਲਈਏ। ਇਸ ਮਾਰਚ ਦੋਰਾਨ ਸ਼ਹਿਰ ਵਾਸੀਆ ਤੋ ਇਲਾਵਾ ਕਿਸਾਨ ਅਤੇ ਸਮਜਿਕ ਜੰਥੇਬੰਦੀਆ ਨੇ ਸ਼ਮੂਲੀਅਤ ਕੀਤੀ।