ਮੋਦੀ ਸਰਕਾਰ ਨੇ ਕਿਸਾਨਾਂ ਦੀ ਬਾਹ ਫੜ੍ਹੀ ਅਤੇ ਕਿਸਾਨ ਪੱਖੀ ਫੈਸਲੇ ਲਏ : ਦਰਸ਼ਨ ਬੱਬੀ

ਅਮਲੋਹ, 16 ਅਪ੍ਰੈਲ (ਰਣਜੀਤ ਘੁੰਮਣ)- ਨਜਦੀਕ ਪਿੰਡ ਸੌਂਟੀ ਵਿਖੇ ਪੀ.ਏ.ਡੀ.ਬੀ ਅਮਲੋਹ ਦੇ ਚੇਅਰਮੈਨ ਦਰਸ਼ਨ ਸਿੰਘ ਬੱਬੀ ਦੀ ਅਗਵਾਈ ਵਿੱਚ ਵਿਸਾਖੀ ਮੌਕੇ ਕਿਸਾਨਾ ਦੀ ਇਕੱਤਰਤਾ ਹੋਈ ਇਸ ਮੌਕੇ ਤੇ ਬੱਬੀ ਵੱਲੋਂ ਜਿੱਥੇ ਕਿਸਾਨਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਗਈ ਉਥੇ ਹੀ ਵਿਸਾਖੀ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੇਅਰਮੈਨ ਬੱਬੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਜਿਸ ਤਹਿਤ ਨਰਿੰਦਰ ਮੋਦੀ ਨੇ ਕਿਸਾਨਾ ਦੀ ਬਾਹ ਫੜੀ ਅਤੇ ਕਿਸਾਨਾ ਨੂੰ ਹਰ ਸਾਲ 6000 ਰੁਪਏ ਦੇਣ ਦਾ ਐਲਾਨ ਕੀਤਾ ਹੈ ਉਥੇ ਹੀ ਕਿਸਾਨਾਂ ਨੂੰ ਮੋਦੀ ਸਰਕਾਰ ਨੇ 105 ਰੁਪਏ ਕਣਕ ਅਤੇ 180 ਰੁਪਏ ਜੀਰੀ ਦਾ ਰੇਟ ਵਧਾਇਆ ਜਿਸ ਨਾਲ ਕਿਸਾਨੀ ਦਾ ਜੀਵਨ ਪੱਧਰ ਕਾਫੀ ਉਚਾ ਹੋਇਆ। ਇਸ ਮੋਕੇ ਤੇ ਸਰਧਾਂ ਸਿੰਘ ਨੰਬਰਦਾਰ, ਜਸਵਿੰਦਰ ਸਿਘ, ਜਸਵੰਤ ਸਿੰਘ, ਸਵਿੰਦਰ ਭਗੜਾਣਾ, ਪ੍ਰਗਟ ਸਿੰਘ, ਜਸਪਾਲ ਸਿੰਘ, ਜੰਗ ਸਿੰਘ, ਪੋਲੀ ਸਿਘ, ਭੀਮਸੇਨ ਆਦਿ ਕਿਸ਼ਾਨ ਹਾਜ਼ਰ ਸਨ।

Send this to a friend