ਲਖਨਊ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ 2019 ’ਚ ਲਖਨਊ ਤੋਂ ਭਾਜਪਾ ਉਮੀਦਵਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਸਾਲ 2014 ਤੋਂ ਲਖਨਊ ਤੋਂ ਲੋਕ ਸਭਾ ਚੋਣਾਂ ਜਿਤਣ ਤੋਂ ਬਾਅਦ ਗ੍ਰਹਿ ਮੰਤਰੀ ਬਣੇ ਰਾਜਨਾਥ ਸਿੰਘ ਨੇ ਅਜ ਹਨੂੰਮਾਨ ਸੇਤੂ ਮੰਦਰ ’ਚ ਪੂਜਾ ਕਰਨ ਤੋਂ ਬਾਅਦ ਭਾਜਪਾ ਦਫ਼ਤਰ ਤੋਂ ਰੋਡ ਸ਼ੋਅ ਕਢਿਆ ਅਤੇ ਬਾਅਦ ਵਿਚ ਜ਼ਿਲ੍ਹਾ ਅਧਿਕਾਰੀ ਦਫ਼ਤਰ ’ਚ ਆਪਣਾ ਨਾਮਜ਼ਦਗੀ ਪਤਰ ਦਾਖ਼ਲ ਕੀਤਾ ਹੈ। ਲਖਨਊ ਤੇ ਮੋਹਨਲਾਲਗੰਜ ’ਚ ਪੰਜਵੇਂ ਸੈਸ਼ਨ ਵਿਚ 6 ਮਈ ਨੂੰ ਮਤਦਾਨ ਹੋਵੇਗਾ। ਨਾਮਜ਼ਦਗੀ ਦਾ ਅਖੀਰਲਾ ਦਿਨ 18 ਅਪ੍ਰੈਲ ਹੈ। ਰਾਜਨਾਥ ਸਿੰਘ ਦੇ ਨਾਲ ਮੋਹਨਲਾਲਗੰਜ ਤੋਂ ਪਾਰਟੀ ਦੇ ਉਮੀਦਵਾਰ ਕੌਸ਼ਲ ਕਿਸ਼ੋਰ ਨੇ ਵੀ ਆਪਣੀ ਨਾਮਜ਼ਗੀ ਦਾਖਲ ਕੀਤੀ।