ਸ਼੍ਰੀਨਗਰ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਦੇ ਕਿਸ਼ਤਵਾੜ ’ਚ ਅਤਵਾਦੀ ਹਮਲੇ ਦੌਰਾਨ ਚੰਦਰਕਾਂਤ ਸ਼ਰਮਾ ਨਾਂਅ ਦੇ ਆਰ.ਐਸ.ਐਸ. ਆਗੂ ਸਮੇਤ ਉਨ੍ਹਾਂ ਦੇ ਗਾਰਡ ਦੀ ਵੀ ਹਤਿਆ ਕਰ ਦਿਤੀ ਗਈ। ਸ਼ਰਮਾ ਕਿਸ਼ਤਵਾੜ ਦੇ ਹਸਪਤਾਲ ਵਿਚ ਕੰਮ ਕਰਦੇ ਸਨ ਤੇ ਅਜ ਲਗਭਗ 12 ਵਜੇ ਅਤਵਾਦੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ। ਆਰ.ਐਸ.ਐਸ. ਆਗੂ ਦੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸਮੁਚੇ ਇਲਾਕੇ ਵਿਚ ਹਾਲਾਤ ਤਣਾਅਪੂਰਨ ਹੋ ਗਏ ਹਨ। ਕਿਸ਼ਤਵਾੜ ਵਿਚ ਕਰਫ਼ਿਊ ਲਗਾ ਦਿਤਾ ਗਿਆ ਤੇ ਫ਼ੌਜ ਸਦ ਲਈ ਗਈ। ਇਥੇ ਵਰਨਣਯੋਗ ਹੈ ਕਿ ਜੰਮੂ–ਪੁੰਛ ਸੰਸਦੀ ਹਲਕੇ ਵਿਚ ਵੋਟਾਂ 11 ਅਪ੍ਰੈਲ ਨੂੰ ਪੈਣ ਜਾ ਰਹੀਆਂ ਹਨ।