May 11, 2026 9:59 pm

ਛੱਤੀਸਗੜ੍ਹ ’ਚ ਵੱਡਾ ਨਕਸਲੀ ਹਮਲਾ ਭਾਜਪਾ ਵਿਧਾਇਕ ਸਮੇਤ 6 ਮਰੇ

ਮਰਨ ਵਾਲਿਆਂ ਵਿੱਚ ਵਿਧਾਇਕ ਦੇ 5 ਨਿੱਜੀ ਸੁਰੱਖਿਆ ਗਾਰਡ ਸ਼ਾਮਿਲ
ਰਾਏਪੁਰ, 9 ਅਪ੍ਰੈਲ- ਛਤੀਸਗੜ੍ਹ ਵਿਚ ਭਾਜਪਾ ਦੇ ਕਾਫ਼ਿਲੇ ’ਤੇ ਨਕਸਲੀਆਂ ਨੇ ਹਮਲਾ ਕਰ ਦਿਤਾ ਹੈ। ਇਹ ਹਮਲਾ ਛਤੀਸਗੜ੍ਹ ਦੇ ਦੰਤੇਵਾੜਾ ’ਚ ਹੋਇਆ ਹੈ। ਨਕਸਲੀਆਂ ਨੇ ਇਹ ਹਮਲਾ ਭਾਜਪਾ ਵਿਧਾਇਕ ਭੀਮਾ ਮੰਡਾਵੀ ਦੇ ਕਾਫ਼ਿਲੇ ’ਤੇ ਕੀਤਾ ਹੈ। ਇਸ ਹਮਲੇ ਵਿਚ ਪੀ.ਐਸ.ਓ.ਸਮੇਤ 5 ਜਵਾਨ ਸ਼ਹੀਦ ਹੋਣ ਦੀ ਖ਼ਬਰ ਹੈ। ਨਕੁਲਨਾਰ ਨੇੜੇ ਵਿਧਾਇਕ ਭੀਮਾ ਮੰਡਾਵੀ ਦੇ ਕਾਫ਼ਿਲੇ ’ਤੇ ਨਕਸਲੀਆਂ ਨੇ ਇਹ ਹਮਲਾ ਕੀਤਾ। ਨਕਸਲੀਆਂ ਨੇ ਭੀਮਾ ਮੰਡਾਵੀ ਦੇ ਕਾਫ਼ਿਲੇ ਦੀ ਇਕ ਗਡੀ ਨੂੰ ਧਮਾਕੇ ਨਾਲ ਉਡਾ ਦਿਤਾ। ਇਸ ਘਟਨਾ ਦੀ ਪੁਸ਼ਟੀ ਡੀ.ਆਈ.ਜੀ. ਪੀ. ਸੁੰਦਰਰਾਜ ਨੇ ਕੀਤੀ। ਡੀ.ਜੀ. ਨਕਸਲ ਆਪ੍ਰੇਸ਼ਨ ਗਿਰਧਾਰੀ ਨਾਇਕ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਸਬੰਧੀ ਭੀਮਾ ਮੰਡਾਵੀ ਨੂੰ ਪਹਿਲਾਂ ਹੀ ਅਲਰਟ ਕਰ ਦਿਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਇਲਾਕਿਆਂ ਵਿਚ ਨਾ ਜਾਣ ਦੀ ਸਲਾਹ ਦਿਤੀ ਗਈ ਸੀ। ਜਾਣਕਾਰੀ ਅਨੁਸਾਰ ਉਹ ਚੋਣ ਰੈਲੀ ਕਰ ਕੇ ਪਰਤ ਰਹੇ ਸਨ। ਇਸੇ ਸਮੇਂ ਭੀਮਾ ਮੰਡਾਵੀ ਦੇ ਕਾਫ਼ਿਲੇ ’ਤੇ ਨਕਸਲੀਆਂ ਨੇ ਹਮਲਾ ਕਰ ਦਿਤਾ। ਜ਼ਿਕਰਯੋਗ ਹੈ ਕਿ ਭੀਮਾ ਮੰਡਾਵੀ, ਮਹੇਂਦਰ ਕਰਮਾ ਦੀ ਪਤਨੀ ਦੇਵਤੀ ਕਰਮਾ ਨੂੰ ਹਰਾ ਕੇ ਜਿਤੇ ਸਨ। ਭੀਮਾ ਬਸਤਰ ਵਿਚ ਭਾਜਪਾ ਦੇ ਇਕਮਾਤਰ ਵਿਧਾਇਕ ਸਨ।

Send this to a friend