ਨਵੀਂ ਦਿਲੀ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ’ਚ 11 ਅਪ੍ਰੈਲ ਨੂੰ ਜਿਨ੍ਹਾਂ ਸੀਟਾਂ ’ਤੇ ਚੋਣਾਂ ਕਰਵਾਈਆਂ ਜਾਣੀਆਂ ਹਨ, ਉਥੇ ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਦਾ ਰੌਲਾ ਮਠਾ ਪੈ ਗਿਆ। ਪਹਿਲੇ ਪੜਾਅ ’ਚ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਸੀਟਾਂ ’ਤੇ ਵੋਟਿੰਗ ਕਰਵਾਈ ਜਾਵੇਗੀ। ਇਨ੍ਹਾਂ ਸੂਬਿਆਂ ’ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਉਤਰਾਖੰਡ, ਮਿਜ਼ੋਰਮ, ਨਗਾਲੈਂਡ, ਸਿਕਮ, ਲਕਸ਼ਦੀਪ, ਅੰਡੇਮਾਨ, ਬਿਹਾਰ, ਛਤੀਸਗੜ੍ਹ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਮਣੀਪੁਰ, ਓਡੀਸ਼ਾ, ਤ੍ਰਿਪੁਰਾ,ਉਤਰ ਪ੍ਰਦੇਸ਼ ਤੇ ਪਛਮੀ ਬੰਗਾਲ ਦੀਆਂ ਕੁਝ ਸੀਟਾਂ ’ਤੇ ਵੀ ਪਹਿਲੇ ਪੜਾਅ ਵਿਚ ਵੋਟਿੰਗ ਕਰਵਾਈ ਜਾਵੇਗੀ। 543 ਸੀਟਾਂ ਵਾਲੀ ਲੋਕ ਸਭਾ ਦੀਆਂ 91 ਸੀਟਾਂ ’ਤੇ ਪਹਿਲੇ ਗੇੜ ’ਚ ਵੋਟਿੰਗ ਹੋਣ ਜਾ ਰਹੀ ਹੈ। ਸਾਰੇ ਗੇੜਾਂ ਦੀ ਵੋਟਿੰਗ ਹੋਣ ਤੋਂ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀਜਾਵੇਗੀ।