ਬਠਿੰਡਾ/ਨਥਾਣਾ, 8 ਅਪ੍ਰੈਲ (ਗੁਰਮੀਤ ਸੇਮਾ,ਚਰਨਜੀਤ ਸਿੱਧੂ ਆਪਸੀ ਗੁੱਟਬਾਜੀ ਦਾ ਸ਼ਿਕਾਰ ਆਮ ਆਦਮੀ ਪਾਰਟੀ ਨੂੰ ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਵੱਡਾ ਝੱਟਕਾ ਲੱਗਿਆ,ਕਿਉ-ਕਿ ਵਿਧਾਨ ਸਭਾ ਚੋਣਾ- ਵਿੱਚ ਪਾਰਟੀ ਦੇ ਉਮੀਦਵਾਰ ਰਹੇ ਜਨਰਲ ਸਕੱਤਰ ਮਨਜੀਤ ਸਿੰਘ (ਬਿੱਟੀ ਸੇਲਬਰੀਆ)ਆਪਣੇ ਸਾਥੀ ਕੌਸਲਰ ਪਤਨੀ ਦੇ ਪਤੀ ਸ਼ਤੀਸ਼ ਕੁਮਾਰ ਸਮੇਤ ਸਾਥੀਆ ਨਾਲ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ।ਇਸ ਮੋਕੇ ਪੱਤਰਕਾਰ ਵਾਰਤਾ ਦੌਰਾਨ ਖਹਿਰਾ ਨੇ ਅੰਨਾ ਹਜ਼ਾਰੇ ਦੇ ਸੰਘਰਸ਼ ’ਚੋ ਪੈਦਾ ਹੋਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੋਗਲੀ ਨੀਤੀ ਅਪਨਾਉਣ ਦੇ ਦੋਸ਼ ਲਾਉਦਿਆ- ਕਾ-ਗਰਸ ਨਾਲ ਗਠਜੋੜ ਨੂੰ ਸਿਆਸਤ ਤੋ ਪ੍ਰੇਰਿਤ ਦੱਸਿਆ ਅਤੇ ਪੰਜਾਬ ਦੇ ਆਪ ਵਰਕਰਾ- ਨੂੰ ਪੀਏਪੀ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਾਂਗਰਸੀ ਅਤੇ ਅਕਾਲੀ ਭਾਜਪਾ ਗਠਜੋੜ ਜਿਹੀਆਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਦਾ ਸੱਦਾ ਦਿੱਤਾ।ਖਹਿਰਾ ਨੇ ਪਿਛਲੇ ਦਿਨੀ ਖੰਨਾ ਪੁਲਿਸ ਵੱਲੋ- ਇੱਕ ਪਾਦਰੀ ਦੇ ਘਰੋ 16 ਕਰੋੜ ਰੁਪਏ ਬਰਾਮਦ ਕਰਨ ਅਤੇ 7 ਕਰੋੜ ਰੁਪਏ ਦੀ ਰਕਮ ਗਾਇਬ ਕਰਨ ਦਾ ਗੰਭੀਰ ਨੋਟਿਸ ਲੈਦਿਆ,ਇਸਨੂੰ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਸਿਆਸੀ ਸ਼ਹਿ ਹੇਠ ਲੁਟੇਰਿਆ ਅਤੇ ਗੈਂਗਸਟਰਾ- ਵਾਗ ਪੁਲਿਸ ਦੀ ਲੁੱਟ ਕਰਾਰ ਦਿੱਤਾ ਅਤੇ ਇਸ ਸੰਬਧੀ ਪੂਰੇ ਤੱਥਾ ਸਮੇਤ ਪੰਜਾਬ ਦੇ ਚੋਣ ਕਮਿਸ਼ਨ ਨੂੰ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਸੂਬੇ ਤੋ ਬਾਹਰ ਬਦਲਣ ਦੀ ਸ਼ਿਕਾਇਤ ਕਰਨ ਦੀ ਗੱਲ ਕਹੀ ਕਿਉ-ਕਿ ਜਿਹੜੇ ਚਾਰ ਪੁਲਿਸ ਅਫਸਰਾ ਦੇ ਇਸ ਘਟਨਾ ਵਿੱਚ ਨਾਮ ਆਉਦੇ- ਹਨ,ਉਹ ਕੁੱਝ ਹੀ ਘੰਟੇ ਪਹਿਲਾ ਬਦਲਕੇ ਖੰਨਾ ਵਿਖੇ ਤੈਨਾਤ ਕਰਨਾ ਵੱਡੀ ਸਾਜਿਸ਼ ਦਾ ਸੰਕੇਤ ਹੈ,ਜਿਸਦਾ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।ਉਨਾ ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਵੀ ਜਵਾਬ ਦੀ ਮੰਗ ਕੀਤੀ। ਸ:ਖਹਿਰਾ ਨੇ ਪੰਜਾਬ ਸਰਕਾਰ ਵੱਲੋ- 26 ਆਦਰਸ਼ ਸਕੂਲਾ ਨੂੰ ਬੰਦ ਕਰਨ ਦਾ ਨੋਟਿਸ ਲੈਦਿਆ ਦੋਸ਼ ਲਾਏ ਕਿ ਸੂਬੇ ਦੀ ਆਰਥਿਕਤਾ ਅਤੇ ਅਮਨ ਸ਼ਾਤੀ ਡਾਵਾਡੋਲ ਹੋ ਚੁੱਕੀ ਹੈ। ਇਸ ਮੋਕੇ ਉਹਨਾ ਦੇ ਨਾਲ ਫਰੀਦਕੋਟ ਤੋ ਉਮੀਦਵਾਰ ਬਲਦੇਵ ਸਿੰਘ ਜੈਤੋ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਪਿਰਮਲ ਸਿੰਘ ਅਤੇ ਦੀਪਕ ਬਾਂਸਲ ਬਠਿੰਡਾ ਆਦਿ ਹਾਜ਼ਰ ਸਨ।