ਪੰਜਾਬ ਵਿਚਲੀ ਜਵਾਨੀ ਤੇ ਕਿਸਾਨੀ ਸਾਂਭਣਾ ਅੱਜ ਦੇ ਸਮੇਂ ਦੀ ਅਹਿਮ ਲੋੜ : ਹਰਜਿੰਦਰ ਸਿੰਘ ਖੇੜਾ

ਸ੍ਰੀ ਮਾਛੀਵਾੜਾ ਸਾਹਿਬ, 8 ਅਪ੍ਰੈਲ (ਜਗਰੂਪ ਸਿੰਘ ਮਾਨ)- ਜੇ ਅਜ ਪੰਜਾਬ ਨੂੰ ਗਲਤ ਰਾਹ ਤੋਂ ਲਾਹ ਕੇ ਸਹੀ ਰਸਤੇ ਤੇ ਚਾੜਨਾ ਹੈ ਤਾਂ ਸਭ ਤੋਂ ਪਹਿਲਾਂ ਅਜ ਲੋੜ ਹੈ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਪਹਿਲ ਦੇ ਅਧਾਰ ਤੇ ਤਰਦਦ ਕਰਕੇ ਸਾਂਭਿਆ ਜਾਵੇ ਕਿਉਂਕਿ ਜੇ ਇਹ ਦੋਵੇਂ ਸਾਂਭੀਆਂ ਗਈਆਂ ਤਾਂ ਪੰਜਾਬ ਨੂੰ ਤਰਕੀ ਦੀਆਂ ਬੁਲੰਦੀਆਂ ਤੇ ਪਹੁੰਚਣੋ ਕੋਈ ਨਹੀਂ ਰੋਕ ਸਕਦੀ,ਇਹਨਾਂ ਗਲਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਸਿਧ ਸਮਾਜ ਸੇਵੀ ਤੇ ਸਥਾਨਕ ਸਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੀ ਗਭਰੇਟ ਹੋ ਰਹੀ ਜਵਾਨੀ ਨੂੰ ਸਮਾਰਟ ਫੋਨਾਂ ਦੀ ਭਿਆਨਕ ਬਿਮਾਰੀ ਤੋਂ ਦੂਰ ਕਰਨਾ ਹੋਵੇਗਾ ਉਹਨਾਂ ਨੂੰ ਦਸਣਾ ਹੋਵੇਗਾ ਕਿ ਹਦੋਂ ਵਧ ਫੋਨਾਂ ਦੀ ਗੁਲਾਮੀ ਜਿਥੇ ਮਾਨਸਿਕ ਤੌਰ ਤੇ ਗੰਭੀਰ ਬਿਮਾਰੀ ਹੈ ਉਥੇ ਸਮਾਜਿਕ ਤਰਕੀ ਦੇ ਰਾਹ ਵਿਚ ਰੋੜਾ ਹੈ ਕਿਉਂਕਿ ਫੋਨਾਂ ਦੀ ਗੁਲਾਮ ਜਵਾਨੀ ਆਪਣੇ ਤੇ ਸਮਾਜ ਦੇ ਬੇਹਤਰ ਭਵਿਖ ਬਾਰੇ ਸੋਚ ਹੀ ਨਹੀਂ ਸਕਦੀ । ਏਸੇ ਤਰ੍ਹਾਂ ਜਵਾਨੀ ਵਾਂਗ ਪੰਜਾਬ ਦੀ ਡੁਬ ਰਹੀ ਕਿਸਾਨੀ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਕਢਣ ਲਈ ਉਹਦੀ ਬਾਂਹ ਫੜਨੀ ਹੋਏਗੀ ,ਬੇਸ਼ਕ ਸਮੇਂ ਦੀਆਂ ਸਰਕਾਰਾਂ ਦੀ ਇਹ ਨਿਜੀ ਜਿੰਮੇਵਾਰੀ ਹੈ ਪਰ ਉਹ ਇਸ ਪਾਸੇ ਤੋਂ ਘੇਸਲ ਵਟ ਆਪਣੀ ਜਿੰਮੇਵਾਰੀ ਤੋਂ ਭਜ ਰਹੀਆਂ ਹਨ,ਸਮਾਜ ਸੇਵੀ ਸੰਸਥਾਵਾਂ ਜਾਂ ਕਿਸਾਨੀ ਨਾਲ ਸੰਬੰਧਤ ਪ੍ਰੈਸ਼ਰ ਗਰੁਪ ਸਰਕਾਰਾਂ ਨੂੰ ਇਹ ਜਿੰਮੇਵਾਰੀ ਨਿਭਾਉਣ ਲਈ ਮਜਬੂਰ ਕਰਨ ਤਾਂ ਹੀ ਕੁਝ ਹੋ ਸਕਦਾ ਹੈ ।ਸਰਕਾਰ ਖੇੜਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਬਣੀਆਂ ਸੰਸਥਾਵਾਂ ਜਾਂ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਸਿਆਸੀ ਕੁਰਸੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਉਹ ਤਾਂ ਹੀ ਆਪਣੇ ਅਹੁਦੇ ਨਾਲ ਇਨਸਾਫ ਕਰ ਸਕਦੇ ਹਨ ਨਹੀਂ ਤਾਂ ਉਹ ਵੀ ਸਿਆਸੀ ਲਾਹਾ ਲੈਣ ਵਿਚ ਉਲਝ ਕੇ ਰਹਿ ਜਾਂਦੇ ਹਨ ।ਸਰਦਾਰ ਖੇੜਾ ਨੇ ਪੰਜਾਬ ਦੇ ਭਲੇ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਜਥੇਬੰਦੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਜਵਾਨੀ ਦੇ ਕਿਸਾਨੀ ਨੂੰ ਬਚਾਉਣ ਲਈ ਰਲ ਮਿਲ ਹੰਭਲਾ ਮਾਰੋ ਤਾਂ ਹੀ ਪੰਜਾਬ ਦਾ ਕੁਝ ਬਣ ਸਕਦਾ ਹੈ।

Send this to a friend