ਬਠਿੰਡਾ, 19 ਅਪ੍ਰੈਲ (ਬਸੰਤ ਸਿੰਘ ਅਗਰੋਈਆ, ਜਸਵੰਤ ਮਾਨ)-ਕਾਂਗਰਸ ਪੀ. ਪੀ. ਪੀ. ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਕਿਹਾ ਕਿ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਰਾਂ ਵਿ¤ਚ ਭਰਮ ਪੈਦਾ ਕਰਨ ਵਾਲੀਆਂ ਜੋ ਕੁਝ ਕੋਝੀਆਂ ਚਾਲਾਂ ਚ¤ਲ ਰਹੇ ਹਨ ਉਸ ਤੋਂ ਉਹਨਾ ਦੇ ਦਿਮਾਗੀ ਹਾਲਾਤਾਂ ਦਾ ਪਤਾ ਲ¤ਗਦਾ ਹੈ ਕਿ ਉਹ ਪੰਜਾਬ ਵਿ¤ਚ ਵੋਟਰਾਂ ਦੇ ਅਕਾਲੀ ਦਲ ਅਤੇ ਉਸਦੀ ਸਰਕਾਰ ਪ੍ਰਤੀ ਪਾਏ ਜਾ ਰਹੇ ਗੁ¤ਸੇ ਤੋਂ ਕਾਫੀ ਘਬਰਾਏ ਹੋਏ ਹਨ। ਉਹਨਾਂ ਅ¤ਜ ਜਾਰੀ ਕੀਤੇ ਬਿਆਨ ਵਿ¤ਚ ਮਨਪ੍ਰੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਇਲੈਕਸ਼ਨ ਮੈਨੇਜਰ ਦੀ ਛਵੀ ਸਿਰਫ ਤੇ ਸਿਰਫਰਾਜਨੀਤਕ ਵਿਰੋਧੀਆਂ ਪ੍ਰਤੀ ਕੋਝੀਆਂ ਚਾਲਾਂ ਚ¤ਲਣ ਤ¤ਕ ਹੀ ਸੀਮਤ ਹੈ। ਇਹ ਚਾਲਾਂ ਪੰਜਾਬ ਭਰ ਵਿ¤ਚ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਪ੍ਰਤੀ ਪੈਦਾ ਹੋਈ ਗੁ¤ਸੇ ਦੀ ਸੁਨਾਮੀ ਅ¤ਗੇ ਬੌਣੀਆਂ ਪੈ ਰਹੀਆਂ ਹਨ। ਅ¤ਜ ਉਸਦੇ ਸਾਰੇ ਜੋੜ ਤੋੜ ਅਤੇ ਹਿਸਾਬ ਕਿਤਾਬ ਉਸ ਨੂੰ ਪੁ¤ਠੇ ਪੈ ਰਹੇ ਹਨ। ਹੁਣ ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀਆਂ ਲੋਕ ਮਾਰੂ ਨੀਤੀਆਂ ਦਾ ਵੋਟਾਂ ਰਾਹੀਂ ਜਵਾਬ ਦੇਣਗੇ ਅਤੇ ਇਸਦੇ ਤਾਨਾਸ਼ਾਹੀ ਰਵ¤ਈਏ ਵਾਲੇ ਰਾਜ ਦਾ ਅੰਤ ਕਰ ਦੇਣਗੇ। ਪੀ. ਪੀ. ਪੀ. ਦੇ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਗਿਰਾਵਟ ਵਾਲੇ ਪ¤ਧਰ ਤੇ ਆ ਗਿਆ ਹੈ। ਉਨ੍ਹਾਂ ਅ¤ਗੇ ਕਿਹਾ ਕਿ ਪਿਛਲੇ ਪੰਜ ਸਾਲ ਦੌਰਾਨ ਪੰਜਾਬ ਭਰ ‘ਚ ਝੂਠੀ ਹਵਾ ਬਣਾਈ ਗਈ ਸੀ ਕਿ ਬਠਿੰਡਾ ਇ¤ਕ ਪੰਜਾਬ ਸਭ ਤੋਂ ਤਰ¤ਕੀ ਯਾਪਤਾ ਇਲਾਕਾ ਬਣਾਇਆ ਜਾ ਰਿਹਾ ਹੈ ਅਤੇ ਇਸ ਲਈ ਹੋਰਨਾਂ ਕੰਮਾਂ ਵਾਲੇ ਫੰਡਾਂ ਦੇ ਮੂੰਹ ਵੀ ਇ¤ਧਰ ਵ¤ਲ ਕੀਤੇ ਗਏ ਸਨ ਪਰ ਅ¤ਜ ਇਸਦੀ ਪੋਲ ਖੁ¤ਲ ਗਈ ਹੈ ਅਤੇ ਲੋਕ ਬਾਦਲ ਪਰਿਵਾਰ ਤੋਂ ਇਸ ਉ¤ਪਰ ਸਵਾਲ ਕਰ ਰਹੇ ਹਨ ਕਿ ਜੋ ਦਾਅਵੇ ਕੀਤੇ ਜਾ ਰਹੇ ਨੇ ਉਹ ਜਮੀਨੀ ਹਕੀਕਤ ਤੇ ਨਜ਼ਰ ਨਹੀਂ ਆ ਰਹੇ ਅਤੇ ਆਖਿਰ ਲੋਕਾਂ ਦਾ ਪੈਸਾ ਕਿ¤ਧਰ ਗਿਆ ਅਤੇ ਇਸ ਨੂੰ ਕੌਣ ਖਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇ¤ਥੋਂ ਦੇ ਲੋਕ ਸੁਖਬੀਰ ਦੀਆਂ ਧਮਕੀਆਂ ਅਤੇ ਗੁੰਡੇ ਅੰਨਸਰਾ ਦੇ ਖਿਲਾਫ ਖੜ੍ਹੇ ਹੋ ਗਏ ਨੇ ਜੋ ਕਦੇ ਉਹਨਾ ਨੂੰ ਡਰਾਉਂਦੇ ਅਤੇ ਧਕਾਉਂਦੇ ਹੁੰਦੇ ਸਨ। ਲੋਕਾਂ ਦੇ ਗੁ¤ਸੇ ਦਾ ਇਹ ਜਵਾਲਾ ਮੁਖੀ ਫੁ¤ਟ ਚੁ¤ਕਾ ਹੈ। ਇਸ ਨੂੰ ਸੁਖਬੀਰ ਸਿੰਘ ਬਾਦਲ ਦਾ ਪੈਸਾ ਵੀ ਸ਼ਾਂਤ ਨਹੀਂ ਕਰ ਸਕੇਗਾ ਅਤੇ ਕਿਸੇ ਵੀ ਹਾਲਾਤ ਦੇ ਵਿ¤ਚ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਜਿਤਾ ਨਹੀਂ ਸਕੇਗਾ। ਇਹ ਸ਼ਬਦ ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਭੁ¤ਚੋ ਹਲਕੇ ਦੇ ਦੌਰੇ ਦੌਰਾਨ ਲੋਕਾਂ ਨਾਲ ਸਾਂਝੇ ਕੀਤੇ। ਉਹਨਾਂ ਅ¤ਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਹੁਣ ਕੋਈ ਏਜੰਡਾ ਨਹੀਂ ਰਹਿ ਗਿਆ ਹੈ ਅਤੇ ਉਹ ਕੇਵਲ ਤੇ ਕੇਵਲ ਮੋਦੀ ਦੇ ਮੋਡਿਆ ਤੇ ਡੁ¤ਬਦੀ ਬੇੜੀ ਪਾਰ ਲਾਉਣਾ ਚਾਹੁੰਦੇ ਨੇ ਇਹੀ ਕਾਰਨ ਹੈ ਕਿ ਇਲੈਕਸ਼ਨਾਂ ਵਿ¤ਚ ਕੁਝ ਦਿਨ ਬਾਕੀ ਰਹਿਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਚੋਣ ਮਨੋਰਥ ਪ¤ਤਰ ਵੀ ਜਾਰੀ ਨਹੀਂ ਕਰ ਸਕਿਆ। ਸੁਖਬੀਰ ਨੂੰ ਚੁਣੌਤੀ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਦੇ ਕਿਹਾ ਕਿ ਉਹ ਮੁ¤ਦਿਆਂ ਤੇ ਉ¤ਤੇ ਚੋਣਾਂ ਲੜੇ ਨਾ ਕਿ ਕੋਝੀਆਂ ਅਤੇ ਲੂੰਬੜ ਚਾਲਾਂ ਚ¤ਲੇ। ਉਹਨਾਂ ਅ¤ਗੇ ਕਿਹਾ ਕਿ ਸੁਖਬੀਰ ਬਾਦਲ ਇ¤ਕ ਬਗੜੈਲ ਬ¤ਚੇ ਵਾਂਗ ਇਹ ਹਰਕਤਾਂ ਕਰ ਰਿਹਾ ਹੈ ਅਤੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਉਪ ਮੁਖ ਮੰਤਰੀ ਆਪਣੀ ਘਰਵਾਲੀ ਨੁੰ ਜਿਤਾਉਣ ਲਈ ਨੀਵੇਂ ਪ¤ਧਰ ਦੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਮਨਪ੍ਰੀਤ ਬਾਦਲ ਨੇ ਅ¤ਗੇ ਕਿਹਾ ਕਿ 16 ਮਈ ਤੋਂ ਬਾਅਦ ਪੰਜਾਬ ਇ¤ਕ ਨਵੇਂ ਦੌਰ ਵਿ¤ਚ ਪੈਰ ਧਰੇਗਾ ਅਤੇ ਇਸ ਦਿਨ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਉਸ ਦੇ ਪੁ¤ਤਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦਾ ਰਾਜਨੀਤਕ ਵਿਨਾਸ਼ ਸ਼ੁਰੂ ਹੋ ਜਾਵੇਗਾ।
ਘਰਵਾਲੀ ਨੂੰ ਜਿਤਾਉਣ ਲਈ ਸੁਖਬੀਰ ਹੇਠਲੇ ਪੱਧਰ ਦੀ ਰਾਜਨੀਤੀ ’ਤੇ ਉ¤ਤਰ ਆਇਆ : ਮਨਪ੍ਰੀਤ ਬਾਦਲ



