ਬਟਾਲਾ ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਰੱਖਣ ਵਾਲੇ ਪੰਜ ਕਾਬੂ

ਬਟਾਲਾ, 7 ਅਪ੍ਰੈਲ (ਕੁਲਜੀਤ ਖੋਖਰ)- ਬਟਾਲਾ ਪੁਲਿਸ ਨੂੰ ਉਸ ਵੇਲੇ ਬਹੁਤ ਵਡੀ ਕਾਮਯਾਬੀ ਮਿਲੀ ਜਦੋਂ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨੀਂ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿ?ਫ਼ਤਾਰ ਕਰ ਲਿਆ। ਸਥਾਨਕ ਪੁਲਿਸ ਲਾਈਨ ਰੋਡ ਵਿਖੇ ਇਕ ਪ੍ਰੈਸ ਕਾਨਫਰੰਸ ਰਾਹੀਂ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਡੀ ਐਸ ਪੀ ਸਿਟੀ ਬੀ ਕੇ ਸਿੰਗਲਾ,ਡੀ ਐਸ ਪੀ ਪਰਵਿੰਦਰ ਕੌਰ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਦਸਿਆ ਕਿ ਪੁਲਿਸ ਨੇ ਜੁਰਾਇਮ ਪੇਸ਼ਾ ਵਿਅਕਤੀਆਂ ਖਿਲਾਫ ਇਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਇੰਸ:ਜੋਗਾ ਸਿੰਘ ਇੰਚਾਰਜ ਸੀ ਆਈ ਏ ਬਟਾਲਾ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ ਤੇ ਏ ਐਸ ਆਈ ਮਲਕੀਤ ਸਿੰਘ ਨੇ ਸਰਵਨ ਸਿੰਘ ਵਾਸੀ ਕੁਹਾੜ,ਜਗੀ ਵਾਸੀ ਸੇਖਵਾਂ ਅਤੇ ਮਨੀ ਵਾਸੀ ਮੁੰਡੀ ਕਰਾਰ ਜੋ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਜੋ ਕਾਹਨੂੰਵਾਨ ਸਾਈਡ ਤੋਂ ਮਾਈਕਰਾ ਕਾਰ ਨੰ: ਪੀ ਬੀ 54 ਈ 5551 ਰੰਗ ਚਿਟਾ ਵਿਚ ਬਟਾਲਾ ਆ ਰਹੇ ਸਨ ਕਾਬੂ ਕਰ ਲਿਆ ਗਿਆ।?ਅਗ਼ੇ ਉਨ੍ਹਾਂ ਦਸਿਆ ਕਿ ਇਨ੍ਹਾਂ ਤੋਂ ਪੁਛਗਿਛ ਦੇ ਅਧਾਰ ਤੇ ਇਨ੍ਹਾਂ ਦੇ ਸਾਥੀ ਹਰਜਿੰਦਰ ਸਿੰਘ ਉਰਫ ਫੋਜ਼ੀ ਵਾਸੀ ਕੁਹਾਲੀ ਨੂੰ ਗਿ?ਫ਼ਤਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਉਕਤ ਵਿਅਕਤੀਆਂ ਤੋਂ 3 ਪਿਸਟਲ 32 ਬੋਰ,9 ਜਿੰਦਾ ਰੌਦ,ਇਕ ਤੇਜ਼ਧਾਰ ਛੁਰਾ,1 ਡੀ ਬੀ ਬੀ ਐਲ 12 ਬੋਰ ਬਰਾਮਦ ਕੀਤਾ ਗਿਆ। ਐਸ ਐਸ ਪੀ ਨੇ ਦਸਿਆ ਕਿ ਇਸੇ ਤਰ੍ਹਾਂ ਸੀ ਆਈ ਏ ਦੀ ਟੀਮ ਵਲੋਂ ਏ ਐਸ ਆਈ ਇਕਬਾਲ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਗੁਰਉਪਕਾਰ ਸਿੰਘ ਉਰਫ ਗੁਰਵਿੰਦਰ ਸਿੰਘ ਉਰਫ ਗੋਲੂ ਵਿਰਕ ਪੁਤਰ ਕਰਨੈਲ ਸਿੰਘ ਵਾਸੀ ਨੀਸਿੰਗ, ਕਰਨਾਲ,ਹਰਿਆਣਾ ਨੂੰ ਜੋ ਆਪਣੀ ਸਕੋਡਾ ਕਾਰ ਨੰ: ਡੀ ਐਲ 3 ਸੀ ਏ ਜੇ 3530 ਵਿਚ ਡੇਰਾ ਬਾਬਾ ਨਾਨਕ ਸਾਈਡ ਤੋਂ ਆ ਰਿਹਾ ਸੀ ਜਿਸ ਨੂੰ ਬਾਈਪਾਸ ਨਜ਼ਦੀਕ ਪੁਲਿਸ ਵਲੋਂ ਗਿ?ਫਤਾਰ ਕਰ ਲਿਆ ਗਿਆ। ਜਿਸ ਪਾਸੋਂ 1 ਪਿਸਟਲ 315 ਬੋਰ ਅਤੇ 1 ਜਿੰਦਾ ਰੌਂਦ ਬਰਾਮਦ ਕੀਤਾ ਗਿਆ।ਐਸ ਐਸ ਪੀ ਨੇ ਦਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਦਰਜਨ ਦੇ ਕਰੀਬ ਮਾਮਲੇ ਦਰਜ ਹਨ ਅਤੇ ਮਾਨਯੋਗ ਅਦਾਲਤ ਵਲੋਂ ਉਸਨੂੰ ਭਗੋੜਾ ਕਰਾਰ ਦਿਤਾ ਹੋਇਆ ਸੀ। ਉਨ੍ਹਾਂ ਦਸਿਆ ਕਿ ਉਕਤ ਦੋਸ਼ੀ ਆਪਣੀ ਪਛਾਣ ਬਦਲ ਕੇ ਆਪਣੀ ਭੂਆ ਕੋਲ ਬਾਉਲੀ ਇੰਦਰਜੀਤ, ਬਟਾਲਾ ਵਿਖੇ ਰਹਿ ਰਿਹਾ ਸੀ ਅਤੇ ਜਿਸਨੇ ਸੋਸਲ ਮੀਡੀਆ ਤੇ ਆਪਣੀਆਂ ਕੁਝ ਗੈਂਗਸਟਰ ਟਾਈਪ ਵੀਡੀਓ ਵੀ ਅਪਲੋਡ ਕਰ ਰਖੀਆਂ ਹਨ।ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਨੁਸਾਰ ਉਕਤ ਸਾਰੇ ਫੜੇ ਵਿਅਕਤੀਆਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਪੁਛਗਿਛ ਕੀਤੀ ਜਾਵੇਗੀ ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Send this to a friend