ਝਪਟਮਾਰ ਲਖਾਂ ਦੇ ਜੇਵਰ ਨਗਦੀ ਤੇ 3 ਵਾਹਨਾਂ ਸਮੇਤ ਕਾਬੂ

ਲੁਧਿਆਣਾ, 4 ਅਪ੍ਰੈਲ (ਜਸਪਾਲ ਅਰੋੜਾ)- ਥਾਣਾ 2 ਅਤੇ ਥਾਣਾ 3 ਦੀ ਪੁਲਸ ਪਾਰਟੀ ਨੇ 2 ਵਖ ਵਖ ਮਾਮਲਿਆਂ ਚ ਫਰਾਰ 3 ਝਪਟਮਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਇਕ ਸੋਨੇ ਦੀ ਚੈਨ, ਅਤੇ ਲੋਕੇਟ, ਇਕ ਸੋਨੇ ਦਾ ਬ੍ਰੈਸਲੇਟ, 3 ਮੁੰਦਰੀਂ ,ਇਕ ਸੋਨੇ ਦਾ ਟੋਪੇਸ, 15 ਹਜਾਰ, ਦੀ ਨਗਦੀ 2 ਮੋਟਰਸਾਈਕਲ , 1 ਜੁਪੀਟਰ ਸਕੂਟਰ ,1 ਪਰਸ , ਨਗਦੀ , 6 ਮੋਬਾਈਲ ਬਰਾਮਦ ਕੀਤੇ ਹਨ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਏ ਸੀ ਪੀ ਸੈਂਟਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਪਹਿਲੇ ਮਾਮਲੇ ਚ ਓਹਨਾ ਦੇ ਥਾਣਾ 2 ਦੇ ਮੁਖੀ ਵਿਜੈ ਕੁਮਾਰ ਨੇ ਝਪਟਮਾਰੀ ਦੇ ਮਾਮਲੇ ਨੂੰ ਸੁਲਜਾਂਦੇ ਹੋਏ ਮੋਟਰਸਾਈਕਲ ਸਵਾਰ ਝਪਟਮਾਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਝਪਟ ਮਾਰੀ ਕੀਤੇ ਲਖਾਂ ਦੇ ਜੇਵਰ ਅਤੇ 15 ਹਜਾਰ ਦੀ ਨਗਦੀ ਬਰਾਮਦ ਕੀਤੀ ਹੈ ਦੋਸ਼ੀ ਝਪਟਮਾਰ ਦੀ ਪਹਿਚਾਣ ਸ਼ਕਤੀ ਨਗਰ ਨਿਵਾਸੀ ਰਮਨ ਕੁਮਾਰ ਵਜੋਂ ਹੋਈ ਪੁਲਸ ਅਨੁਸਾਰ ਬਰਾਮਦ ਹੋਈ ਨਗਦੀ ਅਤੇ ਜੇਵਰ ਦੋਸ਼ੀ ਨੇ ਪ੍ਰਭਾਤ ਨਗਰ ਨਿਵਾਸੀ ਔਰਤ ਨੀਤੂ ਪਾਸੋ ਪਰਸ ਸਮੇਤ ਝਪਟੇ ਸਨ ਦੂਜੇ ਮਾਮਲੇ ਚ ਓਹਨਾ ਦੇ ਥਾਣਾ ਤਿੰਨ ਦੇ ਮੁਖੀ ਲਵ ਕੁਮਾਰ ਦੀ ਅਗਵਾਈ ਵਾਲੀ ਟੀਮ ਦੇ ਧਰਮਪੁਰਾ ਚੌਕੀਂ ਮੁਖੀ ਬਲੋਰ ਸਿੰਘ ਨੇ ਵਖ ਵਖ ਥਾਵਾਂ ਤੇ ਛਾਪੇ ਮਾਰੀ ਕਰਕੇ ਝਪਟ ਮਾਰੀ ਦੇ ਮਾਮਲੇ ਨੂੰ ਸੁਲਜਾਂਦੇ ਹੋਏ 2 ਝਪਟਮਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 2 ਵਾਹਨ 6 ਵਖ ਵਖ ਥਾਵਾਂ ਝਪਟੇ ਮੋਬਾਈਲ ਬਰਾਮਦ ਕੀਤੇ ਹਨ ਦੋਸ਼ੀਆਂ ਦੀ ਪਹਿਚਾਣ ਬਾਜ਼ੀਗਰ ਬਸਤੀ ਨਿਵਾਸੀ ਅਨਿਲ ਕੁਮਾਰ ਅਨੁ ਗੁਰੂ ਅਰਜੁਨ ਦੇਵ ਨਗਰ ਨਿਵਾਸੀ ਗੁਰਦੀਪ ਸਿੰਘ ਦੀਪਾ ਵਜੋਂ ਹੋਈ ਪੁਲਸ ਅਨੁਸਾਰ ਇਹਨਾਂ ਦੋਸ਼ੀਆਂ ਨੇ ਪਿਛਲੇ ਦਿਨੀ ਥਾਣਾ 3 ਦੇ ਇਲਾਕੇ ਸ਼ਿਵਾ ਜੀ ਨਗਰ ਨੇੜੇ ਦੀਪਕ ਅਰੋੜਾ ਦੀ ਭੈਣ ਭਾਰਤੀ ਮੈਂਨੀ ਦਾ ਪਰਸ ਝਪਟੀਆਂ ਸੀ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਚੋ ਦੀਪਕ ਅਰੋੜਾ ਦੀ ਭੈਣ ਭਾਰਤੀ ਮੈਨੀ ਦਾ ਪਰਸ ਨਗਦੀ ਅਤੇ ਜਰੂਰੀ ਦਸਤਾ ਵੇਜ ਬਰਾਮਦ ਕਰ ਲਏ ਹਨ।

Send this to a friend