ਰੂਪਨਗਰ, 3 ਅਪ੍ਰੈਲ (ਲਾਡੀ ਖਾਬੜਾ)- 29 ਮਾਰਚ ਨੂੰ ਹੋਏ ਡਰਗ ਅਫ਼ਸਰ ਨੇਹਾ ਸ਼ੋਰੀ ਦੇ ਕਤਲ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਹਰ ਪਖ ਦੀ ਗੰਭੀਰਤਾ ਨਾਲ ਜਾਂਚ ਕਰਨ ਵਾਸਤੇ ਸਿਟ ਦਾ ਗਠਨ ਕੀਤਾ ਗਿਆ ਹੈ । ਜਿਸ ਦੀ ਹਰ ਇਕ ਗਲ ਜਿਸ ਵਿਚ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਉਨ੍ਹਾਂ ਪਹਿਲੂਆਂ ਤਕ ਜਾਣਾ ਚਾਹੁੰਦੀ ਹੈ । ਇਸ ਦੇ ਲਈ ਆਈ .ਜੀ ਨੇ ਜਲਦ ਹੀ ਇਕ ਬੈਠਕ ਰਖੀ ਹੈ । ਜਿਸ ਵਿਚ ਅਗੇ ਦੀ ਜਾਂਚ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਨੇਹਾ ਸ਼ੋਰੀ ਡਰਗ ਅਫਸਰ ਦੀ ਖਰੜ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰਨ ਵਾਲੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੀ ਇਸ ਕਤਲ ਪਿਛੇ ਸਿਰਫ ਇਹੀ ਸਾਫ਼ ਹੋ ਪਾਇਆ ਸੀ ਕਿ ਡਰਗ ਇੰਸਪੈਕਟਰ ਸ਼ੌਰੀ ਨੇ ਉਸਦੇ ਮੈਡੀਕਲ ਸਟੋਰ ਉਤੇ ਛਾਪਾ ਮਾਰ ਕੇ ਨਸ਼ੀਲੀਆਂ ਦਵਾਈਆਂ ਰਖਣ ਦੇ ਜੁਰਮ ਵਿਚ ਉਸ ਦਾ ਮੈਡੀਕਲ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਸੀ। ਜਿਸ ਦਾ ਉਸ ਨੇ 10 ਸਾਲ ਬਾਅਦ ਵਿਚ ਬਦਲਾ ਲਿਆ। ਪੰਜਾਬ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੇ ਲਈ ਤਾਂ ਕਿ ਪਤਾ ਲਗ ਸਕੇ ਕਿ ਆਖਰਕਾਰ ਮਾਮਲਾ ਕੀ ਹੈ। ਪੰਜਾਬ ਸਰਕਾਰ ਵਲੋਂ ਇਕ ਸਿਟ ਦਾ ਗਠਨ ਕੀਤਾ ਗਿਆ। ਜਿਸ ਦੇ ਮੈਂਬਰ ਰੋਪੜ ਜ਼ਿਲ੍ਹੇ ਦੇ ਏ.ਡੀ.ਸੀ ਜਨਰਲ ਜਗਵਿੰਦਰ ਸਿੰਘ ਨੇ ਦਸਿਆ ਕਿ ਡੀ.ਜੀ.ਪੀ ਪੰਜਾਬ ਵਲੋਂ 1.4.19 ਨੂੰ ਸਿਟ ਬਣਾਈ ਗਈ ਹੈ । ਜਿਸ ਦੀ ਪ੍ਰਧਾਨਗੀ ਵੀ ਨੀਰਜਾ ਇੰਸਪੈਕਟਰ ਜਨਰਲ ਡਿਵੀਜ਼ਨਲ ਰੋਪੜ ਐਚ .ਐਸ .ਭੁਲਰ ਐਸ.ਐਸ.ਪੀ ਮੁਹਾਲੀ ,ਸਵਪਨ ਸ਼ਰਮਾ ਐਸ.ਐਸ.ਪੀ ਰੋਪੜ ,ਸੰਜੀਵ ਗਰਗ ਅਸਿਸਟੈਂਟ ਜਨਰਲ ਡਰਗ ਕੰਟਰੋਲਰ ਅਤੇ ਜਗਵਿੰਦਰ ਸਿੰਘ ਏ.ਡੀ.ਸੀ ਜਨਰਲ ਰੋਪੜ ਇਸ ਸਿਟ ਦਾ ਹਿਸਾ ਹੋਣਗੇ ।ਇਸ ਮਾਮਲੇ ਦੀ ਜਾਂਚ ਚਾਰੋਂ ਪੁਆਇੰਟ ਦੇਖੇ ਜਾਣਗੇ ਅਤੇ ਕਤਲ ਕੇਸ ਨਾਲ਼ ਜੁੜੇ ਹੋਏ ਹਰ ਇਕ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ । ਨੰਬਰ ਇਕ ਕਤਲ ਦੇ ਹਰ ਇਕ ਫੈਕਟ ਨੂੰ ਦੇਖਿਆ ਜਾਵੇਗਾ ਨੰਬਰ ਦੋ ਅਸਲੇ ਦਾ ਲਾਇਸੈਂਸ ਦੇਣ ਵਾਲੀ ਅਥਾਰਟੀ ਦੀ ਕਾਰਗੁਜ਼ਾਰੀ ‘ਅਸਲਾ ਦੇਣ ਵਾਲੇ ਡੀਲਰ ਦੀ ਭੂਮਿਕਾ ਅਤੇ ਹੋਰ ਕਈ ਪਹਿਲੂ ਉਨ੍ਹਾਂ ਦੀ ਗੰਭੀਰਤਾ ਨਾਲ ਜੜ੍ਹ ਤਕ ਜਾਂਚ ਕੀਤੀ ਜਾਵੇਗੀ । ਇਸ ਦੇ ਨਾਲ ਹੀ ਏ .ਡੀ .ਸੀ ਨੇ ਦਸਿਆ ਕਿ ਰੂਪਨਗਰ ਜਿਥੋਂ ਅਸਲੇ ਦਾ ਲਾਇਸੈਂਸ ਦਿਤਾ ਗਿਆ । ਉਹ 8 ਮਾਰਚ ਨੂੰ ਦਿਤਾ ਗਿਆ ਸੀ । ਪਰ ਛੁਟੀ ਹੋਣ ਕਰਕੇ ਉਸ ਨੂੰ 11 ਤਰੀਕ ਨੂੰ ਦਿਤਾ ਗਿਆ । ਪਰ ਤਰੀਕ ਨੂੰ ਕੋਡ ਆਫ ਕੰਡਕਟ ਲਾਗ ਚੁਕਿਆ ਸੀ।