ਡਾ.ਰਾਜ ਨੂੰ ਲੋਕ ਸਭਾ ਉਮੀਦਵਾਰ ਬਣਾਉਣ ’ਤੇ ਅਮਰਪਾਲ ਕਾਕਾ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ

ਹੁਸਿਆਰਪੁਰ, 3 ਅਪ੍ਰੈਲ (ਅਜੈ ਕੁਮਾਰ ਜੁਲਕਾ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਅਮਰਪਾਲ ਕਾਕਾ ਨੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦਾ ਦਿਲ ਦੀਆਂ ਗਹਿਰਾਹੀਆਂ ਤੋਂ ਧੰਨਬਾਦ ਕਰਦਿਆਂ ਕਿਹਾ ਕਿ ਇਕ ਬਹੁਤ ਹੀ ਲਾਇਕ,ਇਮਾਨਦਾਰ,ਲੋਕਾਂ ਦੇ ਦੁਖ ਸੁਖ ਵਿਚ ਹਮੇਸ਼ਾਂ ਭਾਈਵਾਲ ਡਾ.ਰਾਜ ਕੁਮਾਰ ਵਿਧਾਇਕ ਹਲਕਾ ਚਬੇਵਾਲ ਨੂੰ ਲੋਕ ਸਭਾ ਹੁਸਿਆਰਪੁਰ ਦੀ ਟਿਕਟ ਦੇ ਕੇ ਨਿਵਾਜਿਆ ਹੈ।ਪਾਰਟੀ ਹਾਈ ਕਮਾਂਡ ਦੇ ਇਸ ਫੈਂਸਲੇ ਨਾਲ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਉਨਾਂ ਕਿਹਾ ਕਿ ਕਾਂਗਰਸ ਦੇ ਸਾਰੇ ਆਗੂ ਤੇ ਵਰਕਰ ਦਿਨ ਰਾਤ ਮਿਹਨਤ ਕਰਕੇ ਡਾ.ਰਾਜ ਦੀ ਜਿਤ ਨੂੰ ਯਕੀਨੀ ਬਣਾਉਣਗੇ। ਸ੍ਰੀ ਕਾਕਾ ਨੇ ਕਿਹਾ ਕਿ ਉਹ ਜਲਦ ਹੀ ਆਪਣੀ ਟੀਮ ਦੇ ਮੈਂਬਰਾਂ ਦੀ ਮੀਟਿੰਗ ਬੁਲਾਕੇ ਡਾ.ਰਾਜ ਦੀ ਵਡੀ ਜਿਤ ਲਈ ਡਿਊਟੀਆਂ ਦੇਣਗੇ।ਸ੍ਰੀ ਅਮਰਪਾਲ ਕਾਕਾ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।ਉਨਾਂ ਕਾਂਗਰਸ ਵਲੋਂ ਜਾਰੀ ਕੀਤੇ ਮੈਨੀਫੈਸਟੋ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਕ ਨੌਜਬਾਨ ਆਗੂ ਨੇ ਦੇਸ਼ ਦੇ ਕਰੋੜਾਂ ਬੇਰੁਜਗਾਰ ਨੌਜਬਾਨਾਂ ਨੂੰ ਰੁਜਗਾਰ ਮਹਈਆ ਕਰਵਾਉਣ ਦਾ ਜੋ ਟੀਚਾ ਰਖਿਆ ਹੈ ਉਹ ਕਾਵਲੇਤਰੀਫ ਤੇ ਮਜਬੂਤ ਕਦਮ ਹੈ।ਉਨਾਂ ਕਿਹਾ ਕਿ ਦੇਸ਼ ਦੇ ਗਰੀਬ ਲੋਕਾਂ ਲਈ ਸਲਾਨਾ 72 ਹਜਾਰ ਰੁਪਏ ਗਰੀਬੀ ਖਤਮ ਕਰਨ ਲਈ ਇਕ ਵਡਾ ਕਦਮ ਹੋਵੇਗਾ।ਸ੍ਰੀ ਕਾਕਾ ਨੇ ਕਿਹਾ ਕਿ ਦੇਸ਼ ਦੀ ਰਖਿਆ ਲਈ ਕਮਜੋਰ ਤੇ ਚਲਾਕ ਚੌਕੀਂਦਾਰ ਦੀ ਨਹੀਂ ਬਲਕਿ ਰਾਹੁਲ ਗਾਂਧੀ ਵਰਗੇ ਇਮਾਨਦਾਰ ਤੇ ਹੁਸਿਆਰ ਪਹਿਰੇਦਾਰ ਦੀ ਜਰੂਰਤ ਹੈ।

Send this to a friend