ਬੋਹਾ, 3 ਅਪ੍ਰੈਲ (ਸੰਤੋਖ ਸਿੰਘ ਸਾਗਰ)- ਨੇੜਲੇ ਪਿੰਡ ਮਲਕੋਂ ਦੀ ਵਸਨੀਕ ਵੀਰਪਾਲ ਕੌਰ (28) ਪਤਨੀ ਕੁਲਵੰਤ ਸਿੰਘ ਅੱਜ ਅਪਣੀਆਂ ਦੋ ਧੀਆਂ ਖੁਸ਼ਪਰੀਤ ਕੌਰ (18 ਮਹੀਨੇ) ਅਤੇ ਅੰਮ੍ਰਿਤਪਾਲ ਕੌਰ (4 ਸਾਲ) ਨੂੰ ਗੋਦੀ ਚੁੱਕਕੇ ਭਾਖੜਾ ਨਹਿਰ (ਬਾਹਮਣਵਾਲਾ ਨਜਦੀਕ) ਵਿੱਚ ਛਾਲ ਮਾਰ ਦਿੱਤੀ। ਮੌਕੇ ਤੇ ਨਹਿਰ ਦੇ ਨਜਦੀਕ ਵਿਅਕਤੀਆਂ ਨੇ ਔਰਤ ਨੂੰ ਬਚਾ ਲਿਆ ਅਤੇ ਬੱਚੀ ਖੁਸ਼ਪ੍ਰੀਤ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢ ਲਿਆ ਜਦ ਕਿ ਬੱਚੀ ਅੰਮ੍ਰਿਤਪਾਲ ਕੌਰ ਪਾਣੀ ਦੇ ਤੇਜ ਬਹਾ ਕਾਰਨ ਅੱਗੇ ਚਲੀ ਗਈ ਅਤੇ ਉਸਦੀ ਮ੍ਰਿਤਕ ਅਜੇ ਤੱਕ ਨਹੀ ਲੱਭੀ। ਨਹਿਰ ਵਿੱਚ ਛਾਲ ਮਾਰਨ ਵਾਲੀ ਔਰਤ ਨੂੰ ਬੋਹਾ ਥਾਣੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਬਲਵੀਰ ਸਿੰਘ ਗ੍ਰਿਫਤਾਰ ਕਰਕੇ ਬੋਹਾ ਥਾਣੇ ਵਿਖੇ ਲੈ ਆਏ ਹਨ ਅਤੇ ਬੱਚੀ ਖੁਸ਼ਪ੍ਰੀਤ ਕੌਰ ਦੀ ਲਾਸ਼ ਦਾ ਪੋਸਟ ਮਾਰਟਮ ਕਰਾਉਣ ਲਈ ਬੁਢਲਾਡਾ ਸਰਕਾਰੀ ਹਸਪਤਾਲ ਵਿੱਖੇ ਭੇਜ ਦਿੱਤਾ। ਪਿੰਡ ਮਲਕੋਂ ਦੇ ਪੱਤਵੰਤੇ ਵਿਅਕਤੀਆਂ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਪਤੀ ਪਤਨੀ ਦਾ ਘਰ ਵਿੱਚ ਥੋੜਾ ਬਹੁਤਾ ਕਲੇਸ਼ ਰਹਿੰਦਾ ਸੀ ਅਤੇ ਔਰਤ ਵੀਰਪਾਲ ਕੌਰ ਦਮਾਗੀ ਤੌਰ ਤੇ ਸਧਾਰਨ ਹੈ।ਉਹਨਾਂ ਦੱਸਿਆ ਕਿ ਕੁਲਵੰਤ ਸਿੰਘ ਜੋ ਕਿ ਖੇਤਾ ਵਿੱਚ ਕੰਮ ਕਰਨ ਦੀ ਨੌਕਰੀ ਕਰਦਾ ਹੈ ਅਤੇ ਜਦੋ ਉਹ ਖੇਤ ਚਲਾ ਗਿਆ ਤਾਂ ਲੱਗਭੱਗ 9 ਵਜੇ ਵੀਰਪਾਲ ਕੌਰ ਅਪਣੇ ਦੋਵੇਂ ਬੱਚੇ ਲੈਕੇ ਬੋਹਾ ਆ ਗਈ ਅਤੇ ਉਸ ਤੋਂ ਬਾਅਦ ਹੀ ਵੀਰਪਾਲ ਕੌਰ ਨੇ ਇਸ ਨਿੰਦਣਯੋਗ ਘਟਨਾਂ ਨੂੰ ਇੰਜਾਮ ਦੇਕੇ ਦੋ ਮਸੂਮ ਬੱਚੀਆਂ ਦੀ ਜਾਨ ਲਈ ਅਤੇ ਖਬਰ ਲਿਖੇ ਜਾਣ ਤੱਕ ਬੋਹਾ ਪੁਲਿਸ ਨੇ ਇਸ ਘਟਨਾ ਨਾਲ ਸਬੰਧਤ ਕਿਸੇ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਗਈ।