ਕਾਂਗਰਸ ਦਾ ਚੋਣ ਮੈਨੀਫੈਸਟੋ ਦੂਰਅੰਦੇਸ਼ ਅਤੇ ਇਤਿਹਾਸਿਕ : ਕੇਵਲ ਸਿੰਘ ਢਿਲੋਂ

ਬਰਨਾਲਾ/ਸੰਗਰੂਰ, 2 ਅਪ੍ਰੈਲ (ਤਰਨਜੀਤ ਸਿੰਘ ਗੋਲਡੀ, ਪਰਮਜੀਤ ਸਿੰਘ ਲੱਡਾ)- ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਕਾਂਗਰਸ ਪਾਰਟੀ ਵੱਲੋਂ ਪੇਸ਼ ਕੀਤੇ ਗਏ ਲੋਕ ਸਭਾ ਚੋਣ ਮੈਨੀਫੈਸਟੋ ਨੂੰ ਇਤਿਹਿਸਕ ਅਤੇ ਦੂਰ ਅੰਦੇਸ਼ੀ ਕਦਮ ਦਸਿਆ। ਸ.ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੈਨੀਫੈਸਟੋ ਵਿਚ ਹਰ ਵਰਗ ਦਾ ਖਾਸ ਖਿਆਲ ਰਖਿਆ ਗਿਆ ਹੈ ਅਤੇ ਇਹ ਮੈਨੀਫੈਸਟੋ ਕਾਂਗਰਸ ਪਾਰਟੀ ਦੀ ਦੇਸ਼ ਸੰਬੰਧੀ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੁਖ ਮੁਦਾ ਰੁਜ਼ਗਾਰ , ਸਿਹਤ ਅਤੇ ਕਿਸਾਨਾਂ ਦੀਆਂ ਸਮਸਿਆਵਾਂ ਦਾ ਹੈ ਅਤੇ ਇਹ ਮੈਨੀਫੈਸਟੋ ਹਰ ਵਰਗ ਲਈ ਲਾਭਦਾਇਕ ਸਾਬਿਤ ਹੋਵੇਗਾ । ਮੈਨੀਫੈਸਟੋ ਦੇ ਅੰਦਰ 72 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਨਯਾਯ ਸਕੀਮ ਤਹਿਤ ਗਰੀਬਾਂ ਨੂੰ ਵਡੀ ਆਰਥਿਕ ਸਹਾਇਤਾ ਮਿਲੇਗੀ। ਰੁਜ਼ਗਾਰ ਸੰਬੰਧੀ ਕਦਮ ਚੁਕਦਿਆਂ ਹੋਇਆਂ 22 ਲਖ ਅਹੁਦਿਆਂ ਨੂੰ 2020 ਤਕ ਭਰਿਆ ਜਾਵੇਗਾ। ਇਸ ਦੇ ਨਾਲ ਹੀ ਸਿਖਿਆ ਅਤੇ ਸਿਹਤ ਦੇ ਖੇਤਰ ਵਿਚ ਜੀਡੀਪੀ ਦਾ 6 ਫੀਸਦੀ ਅਤੇ 3 ਫੀਸਦੀ ਹਿਸਾ ਲਗਾਇਆ ਜਾਵੇਗਾ ਜੋ ਕਿ ਪਾਰਟੀ ਦੀ ਦੂਰ ਅੰਦੇਸ਼ੀ ਸੋਚ ਨੂੰ ਦਰਸਾਉਂਦਾ ਹੈ । ਮਨਰੇਗਾ ਸਕੀਮ ਦੇ ਕਾਰਜਕਾਲ ਨੂੰ ਅਗੇ ਵਧਾਉਂਦਿਆਂ 100 ਦਿਨ ਤੋਂ 150 ਦਿਨ ਕਰਨਾ ਵੀ ਇਕ ਸ਼ਲਾਘਾਯੋਗ ਕਦਮ ਹੈ। ਅੱਗੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਰਜ਼ਾ ਨਹੀਂ ਚੁਕਾ ਸਕਿਆ ਤਾਂ ਉਸ ਉਤੇ ਕਿਸੀ ਵੀ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਨਹੀਂ ਹੋਵੇਗਾ ਅਤੇ ਵਖਰਾ ਕਿਸਾਨ ਬਜਟ ਪੇਸ਼ ਕੀਤਾ ਜਾਵੇਗਾ, ਜੋ  ਕਾਂਗਰਸ ਪਾਰਟੀ ਦੀ ਕਿਸਾਨ ਪਖੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਅੰਦਰ ਵਿਕਾਸ ਹੋਇਆ ਹੈ , ਉਹ ਕਾਂਗਰਸ ਪਾਰਟੀ ਦੇ ਕਾਰਜਕਾਲ ਦੋਰਾਨ ਹੀ ਹੋਇਆ ਹੈ ਤੇ 2019 ਵਿਚ ਕਾਂਗਰਸ ਪਾਰਟੀ ਵਡੀ ਜਿਤ ਹਾਸਿਲ ਕਰਕੇ ਦੇਸ਼ ਵਿਚ ਸਰਕਾਰ ਬਣਾਵੇਗੀ।

Send this to a friend