ਗੁਰਦੀਪ ਵਿਰਕ ਬੋਹਾ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ ਅਹਿਮ ਮੀਟਿੰਗ

ਬੋਹਾ, 2 ਅਪ੍ਰੈਲ (ਸੰਤੋਖ ਸਿੰਘ ਸਾਗਰ)- ਬਠਿੰਡਾ ਹਲਕਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦੀ ਬੁਢਲਾਡਾ ਵਿਖੇ ਹੋ ਰਹੀ 4 ਅਪ੍ਰੈਲ ਦੀ ਬੇਨਤੀ ਰੈਲੀ ਦੇ ਸਬੰਧ ਵਿੱਚ ਬੁਢਲਾਡਾ ਹਲਕੇ ਦੇ 85 ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵੀਆਂ ਸ਼੍ਰੋਮਣੀ ਅਕਾਲੀਦਲ ਬਾਦਲ ਦੀ ਮਾਨਸਾ ਜਿਲੇ ਦੀ ਸਮੁੱਚੀ ਟੀਮ ਨੇ ਹਲਕਾ ਸੇਵਾਦਾਰ ਡਾ. ਨਿਸ਼ਾਨ ਸਿੰਘ ਕੌਲਧਾਰ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕੀਤੀਆਂ ਅਤੇ ਇਸੇ ਕੜੀ ਤਹਿਤ ਅੱਜ ਬੋਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਯੂਥ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਦੀਪਾ ਵਿਰਕ ਦੇ ਘਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਅਹੁਦੇਦਾਰ ਅਤੇ ਵਰਕਰਾਂ ਨੇ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਹਲਕਾ ਸੇਵਾਦਾਰ ਡਾ. ਨਿਸ਼ਾਨ ਸਿੰਘ ਕੌਲਧਾਰ, ਅਕਾਲੀਦਲ ਬਾਦਲ ਦੇ ਜਿਲਾ ਆਗੂ ਪ੍ਰੇਮ ਕੁਮਾਰ ਅਰੋੜਾ, ਜਥੇਦਾਰ ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ, ਜਥੇਦਾਰ ਜੋਗਾ ਸਿੰਘ, ਮਾਨਸਾ ਜਿਲਾ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਬੋਹਾ ਦੇ ਸ਼ਹਿਰੀ ਯੂਥ ਪ੍ਰਧਾਨ ਗੁਰਦੀਪ ਸਿੰਘ ਦੀਪਾ ਵਿਰਕ ਨੇ ਇੱਕਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਸੀਟ ਤੋਂ ਇਮਾਨਦਾਰ, ਪੜੇ ਲਿਖੇ, ਅਤੇ ਮਿਹਨਤੀ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਹੀ ਚੋਣ ਲੜਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਢਲਾਡਾ ਹਲਕੇ ਦੇ ਸਮੁੱਚੇ ਅਹੁਦੇਦਾਰ ਅਤੇ ਵਰਕਰ 4 ਤਾਰੀਖ ਦੀ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਮਾਨਯੋਗ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੁੰਦੜ ਅਤੇ ਹੋਰ ਸੀਨੀਅਰ ਲੀਡਰਾਂ ਕੋਲ ਇਹ ਮੁੱਖ ਮੰਗ ਰੱਖਣਗੇ।ਇਸ ਮੌਕੇ ਬਾਬਾ ਬੋਗੜ ਸਿੰਘ ਵਿਰਕ, ਬੱਗਾ ਸਿੰਘ ਸਾਬਕਾ ਪੰਚ,ਸਮਾਜ ਸੇਵੀ, ਭਾਗ ਸਿੰਘ ਗਰਚਾ, ਸਤਨਾਮ ਸਿੰਘ ਸੱਤਾ, ਭੋਲਾ ਸਿੰਘ ਨਰਸੋਤ, ਸ਼ਹਿਰੀ ਪ੍ਰਧਾਨ ਪਵਨ ਕੁਮਾਰ ਬੁੱਗਣ, ਬਿਕਰ ਸਿੰਘ ਮੰਘਾਣੀਆਂ, ਸਰਦੂਲ ਸਿੰਘ ਸਾਬਕਾ ਸਰਪੰਚ ਅਤੇ ਮੱਘਰ ਸਿੰਘ ਗਾਦੜਪੱਤੀ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਸਬਜਬਾਗ ਦਿਖਾਕੇ ਸਰਕਾਰ ਬਣਾਈ ਹੈ ਅਤੇ ਪੰਜਾਬ ਦੀ ਜਨਤਾ ਨਾਲ ਕੀਤੇ ਅਨੇਕਾਂ ਵਾਦਿਆਂ ਵਿੱਚ ਇੱਕ ਵੀ ਵਾਦਾ ਪੂਰਾ ਨਹੀ ਕੀਤਾ ਅਤੇ ਆਉਣ ਵਾਲੀਆਂ ਮੈਂਬਰ ਪਾਰਲੀਮੈਂਟ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਹਰਾਕੇ ਸਬਕ ਸਿਖਾਉਣਗੇ।ਇਸ ਮੌਕੇ ਨਗਰ ਪੰਚਾਇਤ ਮੈਂਬਰ ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਭੋਲਾ, ਸਮਾਜ ਸੇਵੀ ਛਿੰਦਰ ਸਿੰਘ,ਦਲੇਰ ਸਿੰਘ ਪ੍ਰਧਾਨ ਸਥਾਨਕ ਟਰੱਕ ਯੂਨੀਅਨ,ਸੰਤੋਖ ਸਿੰਘ ਭੀਮੜਾ, ਹਰਦੀਪ ਸਿੰਘ ਗਾਦੜਪੱਤ, ਅਮਰੀਕ ਸਿੰਘ ਖਾਲਸਾ ਗਾਦੜਪੱਤੀ, ਚੰਨਾ ਸਿੰਘ ਮੇਟ, ਅਕਾਲੀ ਦਲ ਬਾਦਲ ਦੇ ਯੂਥ ਆਗੂ ਕਮਲਜੀਤ ਸਿੰਘ ਬਾਵਾ, ਕੁਲਵਿੰਦਰ ਸਿੰਘ ਗਰਚਾ, ਕੁਲਵੰਤ ਸਿੰਘ ਸ਼ਮਲੀ,ਗਗਨ ਸਿੰਘ ਉਪਲ, ਹੈਪੀ ਗੋਇਲ, ਬਲਦੇਵ ਸਿੰਘ ਮੰਗਾ, ਮਹਿੰਦਰ ਸਿੰਘ ਪ੍ਰਧਾਨ ਬਾਜੀਗਰ,ਨਿਰਮਲ ਸਿੰਘ ਪ੍ਰਧਾਨ ਭਾਠ ਆਗੂ ਆਦਿ ਸਮੇਤ ਸੈਂਕੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜੁਝਾਰੂ ਵਰਕਰ ਹਾਜਰ ਹੋਏ।

Send this to a friend