ਮਾਨਸਾ, 1 ਅਪ੍ਰੈਲ (ਜਗਦੀਸ਼ ਬਾਂਸਲ)- ਅੱਜ ਮਜਦੂਰ ਕਿਸਾਨ ਦੁਕਾਨਦਾਰ ਸੰਗਰਸ ਕਮੇਟੀ ਦਾ ਵਫਦ ਸੁਰੇਸ ਨੰਦਗੜੀਆ ਦੀ ਪ੍ਰਧਾਨਗੀ ਹੇਠ ਐਸ ਐਸ ਪੀ ਮਾਨਸਾ ਗੁਰਨੀਤ ਸਿੰਘ ਖੁਰਾਣਾ ਨੂੰ ਮਿਲਿਆ।ਇਸ ਮੋਕੇ ਸ਼ਹਿਰ ਵਾਸੀਆਂ ਨੂੰ ਹਸਪਤਾਲ ਰੋਡ ਅਤੇ ਬਾਕੀ ਸਹਿਰ ਵਿਚ ਆ ਰਹੀਆ ਟਰੈਫਿਕ ਦੀ ਸਮਸਿਆ ਤੋ ਜਾਨੂੰ ਕਰਵਾਇਆ ਗਿਆ।ਇਸ ਮੋਕੇ ਸੰਗਰਸ ਕਮੇਟੀ ਆਗੂ ਕਾਮਰੇਡ ਰਾਜਵਿੰਦਰ ਰਾਣਾ ਤੇ ਸੁਰੇਸ ਨੰਦਗੜੀਆ ਨੇ ਕਿਹਾ ਕਿ ਹਸਪਤਾਲ ਰੋਡ ਤੇ ਟਰੈਫਕਿ ਦੀ ਸਭ ਤੋ ਵਧ ਸਮਸਿਆ ਹੈ ਇਸ ਰੋਡ ਤੇ ਸਭ ਤੋ ਵਧ ਹਸਪਤਾਲ ਹਨ ਇਥੋ ਦੀ ਕਈ ਐਬੂਲੈਂਸਾਂ ਦਿਨ ਭਰ ਵਿਚ ਗੁਜਰਦੀਆ ਹਨ। ਟਰੈਫਕਿ ਜਾਮ ਨਾਲ ਕਿਸੇ ਮਰੀਜ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਪਹਿਲ ਦੇ ਅਧਾਰ ਤੇ ਇਸ ਸਮਸਿਆ ਦਾ ਹਲ ਕਰਵਾਇਆ ਜਾਵੇ।ਇਸ ਮੋਕੇ ਓੁਹਨਾ ਕਿਹਾ ਸਹਿਰ ਦੇ ਕਈ ਵਾਰਡਾ ਵਿਚ ਨਸੇ ਤੇ ਹਰਿਆਣਾ ਮਾਰਕਾ ਦਾਰੂ ਸਰੇਆਮ ਵਿਕ ਰਹੀ ਹੈ ਇਸ ਬਾਰੇ ਸੰਗਰਸ ਕਮੇਟੀ ਵਲੋ ਪੁਲਿਸ ਮੁਖੀ ਨੂੰ ਜਾਣੂ ਕਰਵਾਇਆ ਗਿਆ।ਐਸ ਐਸ ਪੀ ਖੁਰਾਣਾ ਨੇ ਮਜਦੂਰ ਕਿਸਾਨ ਦੁਕਾਨਦਾਰ ਸੰਗਰਸ ਕਮੇਟੀ ਨੂੰ ਭਰੋਸਾ ਦਿਤਾ ਕਿ ਜੋ ਵੀ ਮੰਗਾ ਨੂੰ ਉਹਨਾ ਦੇ ਧਿਆਨ ਵਿਚ ਲਿਆਦਾ ਗਿਆ ਹੈ ਓੁਹ ਇਹਨਾ ਤੇ ਜਲਦ ਤੋ ਜਲਦ ਕਰਵਾਈ ਕਰਨਗੇ ਊਨਾ ਕਿਹਸ ਕਿ ਪਹਿਲਾ ਵੀ ਮਾਨਸਾ ਤੋ ਨਸ਼ੇ ਦੀ ਵਡੀ ਖੇਪ ਪੁਲਿਸ ਦੁਆਰਾ ਫੜੀ ਗਈ ਹੈ ਅਗੇ ਵੀ ਮਾੜੇ ਅਨਸਰਾ ਨੂੰ ਕਿਸੇ ਕੀਮਤ ਤੇ ਬਖਸਿਆ ਨਹੀ ਜਾਵੇਗਾ।ਇਸ ਮੋਕੇ ਹਸਪਤਾਲ ਸੰਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਬਲਜੀਤ ਕੜਵਲ,ਨਰੇਸ ਬਿਰਲਾ,ਕਰਿਆਣਾ ਐਸ਼ੋਏਸ਼ਨ ਤੋ ਵਿਜੇ ਜੈਨ,ਦੀਨਾ ਨਾਥ ,ਨਰੇਸ਼ ਕਾਲਾ,ਪਰਮਜੀਤ ਵਾਦੀ,ਵਿਜੇ ਗਰਗ,ਰਾਜਿੰਦਰ ਮਾਨਸਾਹੀਆ ਤੇ ਹੋਰ ਵਖ ਵਖ ਜਥੇਬੰਦੀਆ ਦੇ ਨੁਮਾਇੰਦੇ ਮਜੂਦ ਸਨ।