ਕੀ-ਬੋਰਡ ਮਾਸਟਰ ਅਮਨਦੀਪ ਸਿੰਘ

ਸੁਪਨੇ ਤਾਂ ਹਰ ਕੋਈ ਦੇਖਦਾ ਹੈ, ਪਰ ਸੁਪਨਿਆਂ ਨੂੰ ਪੂਰਾ ਮਿਹਨਤੀ ਵਿਅਕਤੀ ਹੀ ਕਰ ਸਕਦਾ ਹੈ। ਇਸੇ ਤਰ੍ਹਾਂ ਆਪਣੇ ਸੁਪਨੇ ਪੂਰੇ ਕਰ ਰਿਹਾ ਕੀ-ਬੋਰਡ ਮਾਸਟਰ ਅਮਨਦੀਪ ਸਿੰਘ ਜਿਸ ਦਾ ਜਨਮ ਪਿੰਡ ਗੰਡੀਵਿੰਡ ਧੱਤਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਪਿਤਾ ਜਸਵੰਤ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਹੋਇਆ। ਅਮਨਦੀਪ ਦੀ ਕੀ-ਬੋਰਡ ਵਜਾਉਣ ਦੀ ਕਲਾ ਦਿਲ ਛੂਹ ਜਾਣ ਵਾਲੀ ਹੈ। ਉਹ ਕੀ-ਬੋਰਡ ਪਲੇਅਰ ਹੋਣ ਦੇ ਨਾਲ-ਨਾਲ ਪੜ੍ਹਿਆ-ਲਿਖਿਆ ਨੌਜਵਾਨ ਵੀ ਹੈ। ਉਸ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਂਕ ਸੀ। ਉਸ ਨੇ ਕੀ-ਬੋਰਡ ਵਜਾਉਣ ਦੀ ਕਲਾ ਕੀ-ਬੋਰਡ ਮਾਸਟਰ ਸੋਨੂੰ ਤੋਂ ਪ੍ਰਾਪਤ ਕੀਤੀ। ਉਹ ਆਪਣੇ ਮਾਂ-ਪਿਓ ਤੇ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ ਹੈ। ਅੱਜ ਉਹ ਦੁਨੀਆ ਵਿੱਚ ਵਧੀਆ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਹੈ। ਉਹ ਨਾਮਵਰ ਕਲਾਕਾਰਾਂ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ, ਜਿਨ੍ਹਾਂ ਵਿੱਚ ਜੀ ਗੁਲਜ਼ਾਰ, ਜੱਸ ਕਾਂਜਲੀ, ਗੁਰਪ੍ਰੀਤ ਸਿੰਘ ਸੰਧਾ, ਜੀ ਸ਼ਰਮੀਲਾ, ਮਦਨ ਮੱਦੀ, ਰੋਮੀ ਰੰਜਨ ਤੇ ਜੋਤ ਸਿੱਧੂ ਆਦਿ ਸ਼ਾਮਿਲ ਹਨ।

Send this to a friend