ਮਾਨਸਾ ਪੁਲਿਸ ਨੇ ਫੜੀ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ

12.8 ਲੱਖ ਨਸ਼ੀਲੀਆਂ ਗੋਲੀਆਂ ਸਣੇ 5 ਗ੍ਰਿਫ਼ਤਾਰ ਝ ਨਸ਼ੇ ਦੇ ਸਮੱਗਲਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐਮ.ਐਫ. ਫਾਰੂਕੀ

ਮਾਨਸਾ, 29 ਮਾਰਚ (ਜਗਦੀਸ਼ ਬਾਂਸਲ)- ਸਮਾਜ ਨੂੰ ਨਸ਼ਾ ਮੁਕਤ ਅਤੇ ਡਰਗ ਵਿਰੁਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਲੋਕ ਸਭਾ ਚੋਣਾਂ-2019 ਦੇ ਮਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ 12,80,600 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਸ਼੍ਰੀ ਐਮ.ਐਫ. ਫਾਰੂਕੀ ਨੇ ਕਿਹਾ ਕਿ ਐਸ.ਐਸ.ਪੀ. ਮਾਨਸਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਦੀ ਨਿਗਰਾਨੀ ਹੇਠ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕਰਕੇ ਫੜੇ ਗਏ ਵਿਅਕਤੀਆਂ ਵਿਰੁਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ੍ਹ ਵਿਖੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਨਸ਼ੇ ਦੇ ਸਮਗਲਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।ਆਈ.ਜੀ. ਸ਼੍ਰੀ ਐਮ.ਐਫ਼ ਫਾਰੂਕੀ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਧੂ ਸਿੰਘ ਵਾਸੀ ਸਰਦੂਲਗੜ੍ਹ, ਰੂਬੀ ਸਿੰਘ, ਨਿਰਭੈ ਸਿੰਘ ਵਾਸੀ ਰੋੜੀ ਹਾਲ ਢਾਣੀ ਭੂੰਦੜ ਅਤੇ ਅਮਿਤ ਚਾਵਲਾ ਵਾਸੀ ਦਿਲੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਮੌਕੇ ‘ਤੇ ਹੀ 3,54,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਨ੍ਹਾਂ ਕੋਲੋਂ ਪੁਛਗਿਛ ਦੌਰਾਨ ਮਿਲੀ ਜਾਣਕਾਰੀ ਦੇ ਅਧਾਰ ‘ਤੇ ਵੇਦ ਪ੍ਰਕਾਸ਼ ਵਾਸੀ ਨਵੀਂ ਦਿਲੀ ਪਾਸੋਂ 9,26,600 ਗੋਲੀਆਂ ਦੀ ਹੋਰ ਬਰਾਮਦਗੀ ਕੀਤੀ ਗਈ।ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਵਿਚ 6,25,000 ਗੋਲੀਆਂ ਮਾਰਕਾ ਕੈਰੀਸੋਮਾ, 1,50,000 ਗੋਲੀਆਂ ਮਾਰਕਾ ਟਰਾਮਾਡੋਲ, 1,00,500 ਗੋਲੀਆਂ ਮਾਰਕਾ ਅਲਪ੍ਰਾਜੋਲਮ, 41, 100 ਗੋਲੀਆਂ ਮਾਰਕਾ ਨੀਟਰਾਵੈਟ ਅਤੇ 10,000 ਨਸ਼ੀਲੀਆਂ ਗੋਲੀਆਂ ਮਾਰਕਾ ਨੀਟਲੋਜ਼ਮ ਸ਼ਾਮਿਲ ਸਨ। ਇਸ ਮੌਕੇ ਐਸ.ਪੀ.ਸ਼੍ਰੀ ਗੁਰਦੀਪ ਸਿੰਘ ਸੋਹੀ, ਡੀ.ਐਸ.ਪੀ. ਬਠਿੰਡਾ ਸ਼੍ਰੀ ਜਸਪਾਲ ਸਿੰਘ, ਡੀ.ਐਸ.ਪੀ. ਸਰਦੂਲਗੜ੍ਹ ਸ਼੍ਰੀ ਸੰਜੀਵ ਗੋਇਲ ਅਤੇ ਏ.ਐਸ.ਪੀ. ਸ਼੍ਰੀ ਅੰਕੁਰ ਗੁਪਤਾ ਮੌਜੂਦ ਸਨ।

Send this to a friend