ਅੰਮ੍ਰਿਤਸਰ/ਗੁਰਦਾਸਪੁਰ, 29 ਮਾਰਚ- ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਵਿਚ ਸੇਵਾ ਕਰਨਾ ਹਰ ਸਿਖ ਦਾ ਕੌਮੀ ਫਰਜ਼ ਹੈ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਅਜ ਫ਼ਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦ ਵਿਚ ਪਿੰਡ ਅਗਵਾਨ ਵਿਚ ਬਣੇ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਓਹਨਾਂ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਬੇਮਿਸਾਲ ਹੈ ਅਤੇ ਅਜ ਇਹਨਾਂ ਦੇ ਯਾਦਗਾਰੀ ਅਸਥਾਨ ਤੇ ਨਤਮਸਤਕ ਹੋ ਕੇ ਦਿਲੀ ਖੁਸ਼ੀ ਮਿਲੀ ਹੈ।ਇਸ ਮੌਕੇ ਮਾਤਾ ਪਿਆਰ ਕੌਰ (ਮਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ) ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਨਮਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜ ਪਿੰਡ ਅਗਵਾਨ ਵਿਖੇ ਨੀਂਹ ਪਥਰ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਅਰੰਭਤਾ ਸਮੇਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਰਜਿੰਦਰ ਸਿੰਘ ਬੇਦੀ ਅਤੇ ਹੋਰ ਪਤਵੰਤੇ ਸਜਣ ਪਹੁੰਚੇ ਸਨ।ਇਸ ਮੌਕੇ ਬਾਬਾ ਬੁਧ ਸਿੰਘ ਨਿਕੇ ਘੁੰਮਣਾਂ ਵਾਲੇ, ਸ੍ਰ: ਗੁਰਨਾਮ ਸਿੰਘ ਜਸਲ ਮੈਂਬਰ ਸ਼੍ਰੋਮਣੀ ਕਮੇਟੀ, ਡਾ: ਜਤਿੰਦਰਪਾਲ ਸਿੰਘ ਵਿਕੀ, ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਦਰਸ਼ਨ ਸਿੰਘ ਪੀ. ਏ., ਜਥੇ: ਹਰਜਿੰਦਰ ਸਿੰਘ ਦਿਲੀ, ਸ੍ਰ: ਗੁਰਦਿਆਲ ਸਿੰਘ ਦਿਲੀ, ਸ੍ਰ:ਬਲਤੇਜ ਸਿੰਘ ਅਗਵਾਨ, ਜਥੇ: ਬਲਬੀਰ ਸਿੰਘ ਰਾਇਚਕ, ਸ੍ਰ: ਰਣਜੀਤ ਸਿੰਘ ਰਾਇਚਕ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਸ੍ਰ: ਦਿਲਬਾਗ ਸਿੰਘ ਅਕਾਊਂਟੈਂਟ, ਸ੍ਰ: ਗੁਰਦੇਵ ਸਿੰਘ ਮਾਨ, ਭਾਈ ਜਗਦੀਪ ਸਿੰਘ ਕਲਾਨੌਰ, ਭਾਈ ਹਿੰਮਤਬੀਰ ਸਿੰਘ ਵੀਲ੍ਹਾ ਪ੍ਰਚਾਰਕ, ਭਾਈ ਸ਼ਿਵਤਾਰ ਸਿੰਘ ਪ੍ਰਚਾਰਕ, ਭਾਈ ਖਜਾਨ ਸਿੰਘ ਕਵੀਸ਼ਰ, ਭਾਈ ਬਲਜਿੰਦਰ ਸਿੰਘ ਕਵੀਸ਼ਰ, ਸ੍ਰ: ਅਮਰਜੀਤ ਸਿੰਘ ਤਲਵੰਡੀ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਸ੍ਰ: ਬਲਦੇਵ ਸਿੰਘ ਗੁ: ਇੰਸਪੈਕਟਰ, ਸ੍ਰ: ਬਲਵਿੰਦਰ ਸਿੰਘ ਸੇਖਵਾਂ, ਸ੍ਰ:ਨਰਿੰਦਰ ਸਿੰਘ ਸੇਖਵਾਂ, ਸ੍ਰ:ਸਰਦੂਲ ਸਿੰਘ ਨਿਕੇ ਘੁੰਮਣ, ਸ੍ਰ:ਸਮਸ਼ੇਰ ਸਿੰਘ ਮਲਕਪੁਰ, ਸ੍ਰ:ਗੁਰਪ੍ਰੀਤ ਸਿੰਘ ਵੜੈਚ, ਸ੍ਰ: ਸਤਨਾਮ ਸਿੰਘ ਭਗਵਾਨਪੁਰ, ਸ੍ਰ:ਅਮਰਜੀਤ ਸਿੰਘ ਧਰਮਕੋਟ, ਸ੍ਰ:ਅਮਰਜੀਤ ਸਿੰਘ ਬੰਬ ਆਦਿ ਹਾਜ਼ਰ ਸਨ।