ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਕੋਰ ਕਮੇਟੀ ਮੈਂਬਰ ਸੁਰਿੰਦਰ ਘੁਮਾਣਾ ਦਾ ਸਨਮਾਨ

ਪਾਰਟੀ ਹਾਈਕਮਾਨ ਵਲੋਂ ਮਿਹਨਤੀ ਵਰਕਰਾਂ ਦਾ ਹਮੇਸ਼ਾ ਸਨਮਾਨ ਕੀਤਾ ਜਾਂਦਾ : ਜਥੇ. ਗੜ੍ਹੀ

ਰਾਜਪੁਰਾ,28 ਮਾਰਚ (ਦਇਆ ਸਿੰਘ)- ਅੱਜ ਇਥੋ ਦੇ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਨੇਪਰਾਂ ਦੀ ਅਗਵਾਈ ਹੇਠ ਨਵ ਨਿਯੁਕੱਤ ਯੂਥ ਅਕਾਲੀ ਦਲ ਰਾਜਪੁਰਾ ਦੀ ਕੋਰ ਕਮੇਟੀ ਮੈਂਬਰ ਲਾਉਣ ਤੇ ਸੁਰਿੰਦਰ ਘੁਮਾਣਾ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਕਿਸਾਨ ਵਿੰਗ ਦੇ ਜਿਲ਼੍ਹਾ ਪ੍ਰਧਾਨ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪਹੁੰਚੇ। ਇਸ ਸਬੰਧੀ ਵਿਸ਼ੇਸ ਤੋਰ ਤੇ ਜਥੇਦਾਰ ਗੜ੍ਹੀ ਨੇ ਕਿਹਾਕਿ ਸ਼੍ਰੌਮਣੀ ਅਕਾਲੀ ਦਲ ਵਲੋਂ ਮਿਹਨਤੀ ਵਰਕਰਾਂ ਨੂੰ ਸਮੇਂ ਸਮੇਂ ਤੇ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ।ਉਨ੍ਹਾਂ ਕਿਹਾਕਿ ਸੁਰਿੰਦਰ ਘੁਮਾਣਾ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਲਈ ਮੇਹਨਤ ਕਰ ਰਹੇ ਸਨ।ਜਿਸ ਕਰਕੇ ਪਾਰਟੀ ਹਾਈਕਮਾਨ ਵਲੋਂ ਮੇਹਨਤ ਨੂੰ ਦੇਖਦੇ ਹੋਏ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਅੱਜ ਸਿਰਪਾਓ ਨਾਲ ਸਨਮਾਨ ਕੀਤਾ ਗਿਆ ਹੈ।ਇਸ ਸਬੰਧੀ ਗਲਬਾਤ ਕਰਦਿਆਂ ਘੁਮਾਣਾ ਨੇ ਕਿਹਾਕਿ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ ਅਤੇ ਪਟਿਆਲਾ ਜਿਲ਼੍ਹੇ ਦੀ ਸ਼ਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਨਿਮਾਣੇ ਨੂੰ ਬਹੁਤ ਵੱਡੀ ਜਿੰਮੇਵਾਰੀ ਦੇ ਕੇ ਮਾਣ ਦਿੱਤਾ ਹੈ।ਇਸ ਮੋਕੇ ਹਰਜਿੰਦਰ ਸਿੰਘ ਥੂਹਾ, ਨੰਬਰਦਾਰ ਨੰਬਰਦਾਰ ਕੁਲਬੀਰ ਸਿੰਘ ਹਾਸ਼ਮਪੁਰ, ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਸੁਖਦੇਵ ਸਿੰਘ ਪਿਲਖਣੀ, ਕੁਲਦੀਪ ਸਿੰਘ ਕਾਲਾ, ਜਗਜੀਤ ਸਿੰਘ ਬੰਟੀ ਸਮੇਤ ਹਾਜਰ ਸਨ।

Send this to a friend