ਸਰਪੰਚ ਦੇ ਗ੍ਰਹਿ ਵਿਖੇ ਵਿਧਾਇਕ ਵੱਲੋਂ ਨੁੱਕੜ ਮੀਟਿੰਗ

ਬਠਿੰਡਾ, 28 ਮਾਰਚ (ਗੁਰਮੀਤ ਸੇਮਾ)- ਦੀਆਂ ਲੋਕ ਸਭਾ ਚੋਣਾ ਨੂੰ ਲੈ ਕੇ ਮਿਸ਼ਨ 2019 ਦੇ ਤਹਿਤ ਸਰਪੰਚ ਸੁਰਜੀਤ ਸਿੰਘ ਸੇਮਾ ਦੇ ਗ੍ਰਹਿ ਵਿਖੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਾਂਗਰਸੀ ਵਰਕਰਾ ਅਤੇ ਆਗੂਆ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਹਲਕਾ ਵਿਧਾਇਕ ਨੇ ਨੋਜਵਾਨਾ ਨੂੰ ਚੋਣਾ ਦੋਰਾਨ ਵੱਧ ਚੜ ਹਿੱਸਾ ਲੈਣ ਲਈ ਕਿਹਾ ਤਾ ਕਿ ਕਾਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਧ-ਵੱਧ ਵੋਟਾ ਦੇ ਫਰਕ ਨਾਲ ਜਤਾਇਆ ਜਾ ਸਕੇ। ਇਸ ਦੋਰਾਨ ਉਹਨਾ ਨੇ ਨਾਲ ਸਾਬਕਾ ਚੈਅਰਮੈਨ ਤੇਜਾ ਸਿੰਘ ਦੰਦੀਵਾਲ, ਸਾਬਕਾ ਸਰਪੰਚ ਧਰਮ ਸਿੰਘ ਮਾੜੀ, ਨੌਜ਼ਵਾਨ ਸਰਪੰਚ ਜਸ ਬੱਜੋਆਣਾ, ਸਰਪੰਚ ਬੂਟਾ ਸਿੰਘ ਢੇਲਵਾ, ਸਰਪੰਚ ਨਮਤੇਜ ਸਿੰਘ ਹਰਰੰਗਪੁਰਾ, ਸਰਪੰਚ ਨੂਰਦੀਨ ਗਿੱਦੜ, ਸਰਪੰਚ ਸੁਰਜੀਤ ਸਿੰਘ ਸੇਮਾ, ਸਰਪੰਚ ਚਮਕੋਰ ਸਿੰਘ ਪੁੂਹਲੀ, ਗੁਰਪਿਆਰ ਸਿੰਘ ਐਮਸੀ, ਸਰਬਜੀਤ ਸਿੰਘ ਨਥਾਣਾ, ਸਰਪੰਚ ਹਰਨੇਕ ਸਿੰਘ ਮਾੜੀ ਅਤੇ ਗੁਰਦਾਸ ਸਿੰਘ ਸੇਮਾ ਮੋਜੂਦ ਸਨ।

Send this to a friend