ਮੁੰਬਈ, 17 ਅਪ੍ਰੈਲ (ਵਿਸ਼ਵ ਵਾਰਤਾ)-ਬਾਲੀਵੁੱਡ ਅਦਾਕਾਰ ਸੰਜੇ ਦੱਤ ਇਕ ਵਾਰੀ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ, ਪਰ ਇਸ ਵਾਰੀ ਪੈਰੋਲ ਕਾਰਨ ਨਹੀਂ ਸਗੋਂ ਆਪਣੇ ਉਸ ਕਾਰਨਾਮੇ ਕਾਰਨ ਜੋ ਉਨ੍ਹਾਂ ਨੇ ਆਪਣੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੀਤਾ ਸੀ। ਇਸ ਸਮੇਂ ਮਾਰਕੀਟ ਵਿਚ ਸੰਜੇ ਦੱਤ ਦਾ ਇਸ ਐਮ.ਐਮ.ਐਸ ਦੌੜ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਡ੍ਰਿੰਕ ਕੀਤੀ ਹੋਈ ਹੈ ਅਤੇ ਨਸ਼ੇ ਵਿਚ ਫਿਲਮ ਇੰਡਸਟਰੀ ਦੇ ਬਾਰੇ ਗੱਲਾਂ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸੰਜੇ ਦੱਤ ਪੈਰੋਲ ਤੇ ਇਸ ਵਾਰ ਜੇਲ੍ਹ ਤੋਂ ਆਏ ਤਾਂ ਉਨ੍ਹਾਂ ਨੇ ਆਪਣੇ ਬਾਂਦਰਾ ਸਥਿਤ ਘਰ ਵਿਚ ਇਕ ਪਾਰਟੀ ਆਯੋਜਿਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਗਿਟਾਰ ਵਜਾਇਆ ਅਤੇ ਰੈਪ ਗਾਣੇ ਵੀ ਗਾਏ। ਇਸ ਐਮ.ਐਮ.ਐਸ ਵਿਚ ਇਹ ਸਾਫ਼ ਨਜ਼ਰ ਆ ਰਿਹਾ
ਹੈ ਕਿ ਸੰਜੇ ਦੱਤ ਨੇ ਪਾਰਟੀ ਵਿਚ ਬਹੁਤ ਮਸਤੀ ਕੀਤੀ ਸੀ।
ਸੂਤਰਾਂ ਅਨੁਸਾਰ ਇਸ ਪਾਰਟੀ ਵਿਚ ਤਿੰਨ ਸਟਾਰ ਕਿਡਸ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਇਕ ਨੇ ਸੰਜੇ ਦੱਤ ਦੀਆਂ ਗਤੀਵਿਧੀਆਂ ਨੂੰ ਕੈਦ ਕਰ ਲਿਆ ਅਤੇ ਫਿਰ ਬਾਅਦ ਵਿਚ ਉਸ ਨੇ ਇਕ ਨੂੰ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਹੁਣ ਇਹ ਐਮ.ਐਮ.ਐਸ ਮਾਰਕੀਟ ਵਿਚ ਪਹੁੰਚ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਸੰਜੇ ਦੱਤ ਇਸ ਸਮੇਂ ਪੁਣੇ ਦੀ ਯਰਵਡਾ ਜੇਲ੍ਹ ਵਿਚ ਬੰਦ ਹੈ।



