ਤਰਨਤਾਰਨ, 17 ਅਪ੍ਰੈਲ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਹੈ ਕਿ ਜਦੋਂ ਹਿੰਦੁਸਤਾਨ ਦੇ ਮੌਕਾਪ੍ਰਸਤ ਲੀਡਰਾਂ ਨੇ ਇੱਕ ਨਾਅਰਾ ਲਗਾਇਆ ‘ਜੈ ਜਵਾਨ ਜੈ ਕਿਸਾਨ’। ਪੰਜਾਬ ਦੇ ਕਿਸਾਨ ਨੇ ਹਿੰਦੁਸਤਾਨ ਜੋ ਭਿਖਾਰੀਆਂ ਦੀ ਤਰ੍ਹਾਂ ਮੰਗਤਾ ਹੋਇਆ ਵਿਦੇਸ਼ਾਂ ਵਿਚ ਅਨਾਜ ਲਈ ਦਰ ਦਰ ਠੋਕਰਾਂ ਖਾ ਰਿਹਾ ਸੀ। ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਹਿੰਦੁਸਤਾਨ ਦੇ ਅਨਾਜ ਭੰਡਾਰ ਵਿਚ 85% ਹਿੱਸਾ ਪਾ ਕੇ ਸਰਪਲਸ ਅਨਾਜ ਵਾਲਾ ਦੇਸ਼ ਬਣਾ ਦਿੱਤਾ ਪਰ ਹਿੰਦੁਸਤਾਨ ਦਾ ਭੰਡਾਰ ਅਨਾਜ ਨਾਲ ਤਾਂ ਭਰ ਗਿਆ ਪਰ ਦਿਨ ਰਾਤ ਕਮਾਈ ਕਰਨ ਵਾਲਾ ਕਿਸਾਨ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਕਰਜ਼ੇ ਵਿਚ ਡੁੱਬਿਆ ਕਿਸਾਨ ਖੁਦਕੁਸ਼ੀਆਂ ਕਰਕੇ ਆਪਣੇ ਪਰਿਵਾਰਾਂ ਨੂੰ ਜੋਖ਼ਮ ਵਿਚ ਪਾ ਰਿਹਾ ਹੈ ਪਰ ਹਿੰਦੁਸਤਾਨ ਦੇ
ਲੀਡਰਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ ਅਤੇ ਨਾ ਕਾਂਗਰਸੀ ਐਮ.ਪੀਆਂ ਨੇ ਅੱਜ ਤੱਕ ਪਾਰਲੀਮੈਂਟ ਵਿੱਚ ਆਵਾਜ਼ ਬੁ¦ਦ ਕੀਤੀ ਹੈ ਅਤੇ ਨਾ ਹੀ ਅਕਾਲੀ ਭਾਜਪਾ ਦੇ ਐਮ.ਪੀਆਂ. ਨੇ ਪਾਰਲੀਮੈਂਟ ਵਿੱਚ ਅਵਾਜ ਬੁ¦ਦ ਕੀਤੀ ਹੈ। ਦੂਜੇ ਪਾਸੇ ਜਵਾਨ ਦੀ ਵੀ ਹਾਲਤ ਖਸਤਾ ਹੋਈ ਪਈ ਹੈ। ਜਵਾਨ ਤਾਂ ਕਾਰਗਿਲ ਦੇ ਵਿਚ ਆਪਣੀ ਜਿੰਦਗੀ ਨਾਲ ਖੇਡ ਕੇ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚੋਂ ਕੱਢ ਦਿੱਤਾ ਪਰ ਬੀ.ਜੇ.ਪੀ. ਦੇ ਲੀਡਰਾਂ ਨੇ ਉਨ੍ਹਾਂ ਦੇ ਕਫ਼ਨਾਂ ਵਿਚੋਂ ਭਾਰੀਆਂ ਕਮਿਸ਼ਨਾਂ ਲੈ ਕੇ ਜਵਾਨ ਸ਼ਹੀਦਾਂ ਦੇ ਮੱਥੇ ’ਤੇ ਕ¦ਕ ਲਗਾ ਦਿੱਤਾ ਹੈ। ਇੱਕੋ ਇੱਕ ਲੀਡਰ ਸ੍ਰ. ਸਿਮਰਨਜੀਤ ਸਿੰਘ ਮਾਨ ਹਨ ਜਿਨ੍ਹਾਂ ਨੇ ਪਾਰਲੀਮੈਂਟ ਵਿਚ 72 ਵਾਰ ਲੋਕ ਮੁੱਦਿਆਂ ਨੂੰ ਰੱਖ ਕੇ ਕਿਸਾਨੀ ਮੁੱਦਿਆਂ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ ਹੈ ਅਤੇ ਬਾਰਡਰ ਦੇ ਕਿਸਾਨਾਂ ਦੀ ਅਵਾਜ ਪਾਰਲੀਮੈਂਟ ਵਿਚ ਬੁ¦ਦ ਕੀਤੀ ਹੈ। ਇੱਥੇ ਹੀ ਬੱਸ ਨਹੀਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਵੀ ਕੌਮਾਂਤਰੀ ਪੱਧਰ ਤੇ ਉਠਾਇਆ ਹੈ ਅੱਜ ਅਜਮੇਰ ਸਿੰਘ ਲੱਖੋਵਾਲ ਜੋ ਕਿਸਾਨਾਂ ਦਾ ਹਿਤੈਸ਼ੀ ਹੋਣ ਦਾ ਦਾਅਵਾ ਕਰਦਾ ਹੈ ਉਸ ਨੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਮਦਦ ਕਰਕੇ ਮੋਦੀ ਦਾ ਪੱਖ ਪੂਰਿਆ ਹੈ। ਜਿਸ ਮੋਦੀ ਨੇ 60 ਹਜ਼ਾਰ ਕਿਸਾਨਾਂ ਦਾ ਉਜਾੜਾ ਗੁਜਰਾਤ ਵਿਚੋਂ ਕੀਤਾ ਹੈ ਅਤੇ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਤੇ ਗੁਜਰਾਤ ਸੂਬੇ ਦੇ ਪਿੰਡ ਲੌਰੀਆ ਤੇ ਜਾਨਲੇਵਾ ਹਮਲਾ ਕੀਤਾ ਅਤੇ ਉਸ ਦੀ ਮਾਤਾ ਜੋ 85 ਸਾਲ ਦੀ ਸੀ ਉਸ ਤੇ ਪਰਚਾ ਦਰਜ ਕਰ ਦਿੱਤਾ ਜਿਸ ਦਾ ਨੋਟਿਸ ਸ੍ਰ. ਮਾਨ ਨੇ ਲਿਆ। ਅੱਜ ਕਾਂਗਰਸ ਵੀ ਟਾਹਰਾਂ ਮਾਰ ਰਹੀ ਹੈ ਕਿ ਮੈਂ ਗੁਜਰਾਤ ਦੇ ਕਿਸਾਨਾਂ ਦੀ ਹਿਤੈਸ਼ੀ ਹੈ ਜੋ ਕੋਰਾ ਝੂਠ ਹੈ ਸਿਰਫ ਅਖ਼ਬਾਰੀ ਬਿਆਨਬਾਜ਼ੀ ਤੋਂ ਬਿਨਾਂ ਇਨ੍ਹਾਂ ਨੇ ਕੁਝ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ 11 ਮੈਂਬਰੀ ਵਫਦ ਹੀ ਗੁਜਰਾਤ ਵਿਖੇ ਗਿਆ ਜਿੱਥੇ ਜਾ ਕੇ ਕਿਸਾਨਾਂ ਦੀ ਸਾਰ ਲਈ ਤੇ ਕਿਸਾਨਾਂ ਨੂੰ ਆਪਣੇ ਦੋ ਵਕੀਲ ਸ੍ਰੀ ਘੁੰਮਣ ਅਤੇ ਸ੍ਰੀ ਕਰਨਰਾਜ ਸਿੰਘ ਮੁਹੱਈਆ ਕਰਵਾਏ ਤੇ ਆਪ ਸ੍ਰ. ਸਿਮਰਨਜੀਤ ਸਿੰਘ ਮਾਨ ਸੁਪਰੀਮ ਕੋਰਟ ਵਿਚ ਪੇਸ਼ ਹੋ ਕੇ ਗੁਜਰਾਤ ਦੇ ਹੱਕਾਂ ਦੀ ਤਰਜ਼ਮਾਨੀ ਕੀਤੀ। ਸੋ ਉਨ੍ਹਾਂ ਅਪੀਲ ਕੀਤੀ ਕਿ 67 ਸਾਲ ਤੋਂ ਕਾਂਗਰਸ, ਬਾਦਲ-ਭਾਜਪਾ ਦੋਵੇਂ ਪਾਰਟੀਆਂ ਕਿਸਾਨ ਦੀਆਂ ਦੁਸ਼ਮਣ ਰਹੀਆਂ ਹਨ ਜੇਕਰ ਇਹ ਕਿਸਾਨ ਦੀਆਂ ਹਮਾਇਤੀ ਹੁੰਦੀਆਂ ਤਾਂ ਅੱਜ ਪੰਜਾਬ ਦਾ ਖੁਦਕੁਸ਼ੀਆਂ ਸਗੋਂ ਆਪਣੀਆਂ ਜਿੰਦਗੀਆਂ ਅਮਨ ਚੈਨ ਵਿਚ ਬਿਤਾਉਂਦਾ ਜਿੱਥੇ ਇਸ ਸੂਬੇ ਵਿਚ ਕਿਸਾਨ ਦੀ ਮਾੜੀ ਹਾਲਤ ਹੈ ਉਥੇ ਮਜ਼ਦੂਰ ਕਾਰਖਾਨੇਦਾਰ, ਵਪਾਰੀ ਅਤੇ ਸਮੂਹ ਵਰਗਾਂ ਦੇ ਲੋਕ ਭ੍ਰਿਸ਼ਟਾਚਾਰ ਅਤੇ ਸਮੈਕ, ਹੈਰੋਇਨ ਸਮੇਤ ਕਈ ਅਲਾਮਤਾਂ ਵਿਚ ਪਿਸ ਰਹੇ ਹਨ।



