ਮੋਹਾਲੀ ਦੀ ਗੱਤਾ ਫੈਕਟਰੀ ’ਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ

ਤਿੰਨ ਫੈਕਟਰੀਆਂ ’ਚ ਅੱਗ ਫੈਲਣ ਕਾਰਨ ਹੋਇਆ ਭਾਰੀ ਨੁਕਸਾਨ

ਐਸ ਏ ਐਸ ਨਗਰ, 26 ਮਾਰਚ (ਗੁਰਵਿੰਦਰ ਸਿੰਘ ਰਾਣਾ)- ਮੋਹਾਲੀ ਫੇਜ਼ 8 ਬੀ ਉਦਯੋਗਿਕ ਖੇਤਰ ਵਿਚ ਅਜ ਸਵੇਰੇ ਇਕ ਗਤਾ ਫੈਕਟਰੀ ਵਿਚ ਅਗ ਲਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਜ ਸਵੇਰੇ 6 ਵਜੇ ਦੇ ਕਰੀਬ ਫੇਜ਼ 8 ਬੀ ਉਦਯੋਗਿਕ ਖੇਤਰ ਵਿਚ ਪਲਾਟ ਨੰਬਰ ਡੀ 217 ਵਿੱਚ ਸਥਿਤ ਸੰਚਿਤ ਇੰਡਸਟਰੀ ਨਾਮ ਦੀ ਗੱਤੇ ਦੇ ਡਬੇ ਬਣਾਉਣ ਵਾਲੀ ਫੈਕਟਰੀ ਵਿਚ ਫੈਕਟਰੀ ਦੇ ਅੰਦਰ ਮੌਜੂਦ ਮੁਲਾਜ਼ਮਾਂ ਨੇ ਧੂੰਆਂ ਨਿਕਲਦਾ ਵੇਖਿਆ, ਜਿਹਨਾਂ ਨੇ ਤੁਰੰਤ ਇਸ ਦੀ ਸੂਚਨਾ ਫੈਕਟਰੀ ਮਾਲਕ ਨੂੰ ਦਿੱਤੀ। ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅਗ ਪੂਰੀ ਤਰਾਂ ਭੜਕ ਗਈ ਸੀ ਤੇ ਇਸ ਦੀਆਂ ਲਪਟਾਂ ਦੂਰ ਦੂਰ ਤੋਂ ਦਿਖਾਈ ਦੇ ਰਹੀਆਂ ਸਨ। ਇਸ ਅਗ ਕਾਰਨ ਸੰਘਣਾ ਧੂੰਆਂ ਹਰ ਪਾਸੇ ਫੈਲ ਗਿਆ। ਇਹ ਅਗ ਜਲਦੀ ਹੀ ਨਾਲ ਲਗਦੀਆਂ ਫੈਕਟ੍ਰੀਆਂ (ਡੀ 216 ਅਤੇ ਡੀ 218) ਵਿਚ ਵੀ ਫੈਲ ਗਈ। ਫਾਇਰ ਬ੍ਰਿਗੇਡ ਦੇ ਸੂਤਰਾਂ ਅਨੁਸਾਰ ਫੈਕਟ੍ਰੀ ਵਿਚ ਅਗ ਲਗਣ ਦੀ ਇਤਲਾਹ ਸਾਢੇ ਛੇ ਵਜੇ ਹਾਸਿਲ ਹੋਈ ਅਤੇ ਇਸਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗਡੀਆਂ ਅਗ ਬੁਝਾਉਣ ਲਈ ਰਵਾਨਾ ਹੋ ਗਈਆਂ? ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਫਾਇਰ ਬ੍ਰਿਗੇਡ ਦੀਆਂ 10 ਗਡੀਆਂ ਨੇ ਅਗ ਬੁਝਾਉਣ ਦਾ ਯਤਨ ਕੀਤਾ ਅਤੇ ਅਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਲੋਂ ਫੈਕਟਰੀ ਦੇ ਗੇਟ ਰਾਹੀਂ ਅੰਦਰ ਜਾ ਕੇ ਅਤੇ ਪਿਛਲੇ ਪਾਸੇ ਦੀਆਂ ਦੀਵਾਰਾਂ ਤੋੜ ਕੇ ਅਗ ਬੁਝਾਉਣ ਦਾ ਯਤਨ ਕੀਤਾ ਪਰ ਅਗ ਬਹੁਤ ਜਿਆਦਾ ਹੋਣ ਕਾਰਨ ਇਸਤੇ ਕਾਬੂ ਨਹੀਂ ਪਾਇਆ ਜਾ ਸਕਿਆ? ਇਸ ਉਪਰੰਤ ਚੰਡੀਗੜ੍ਹ ਤੋਂ ਅਠਾਰਾਂ ਹਜਾਰ ਲੀਟਰ ਸਮਰਥਾ ਵਾਲੀਆਂ ਦੋ ਵਡੀਆਂ ਗਡੀਆਂ (ਬੂਜਰ) ਮੰਗਵਾਈਆਂ ਗਈਆਂ, ਜਿਹਨਾਂ ਦੀ ਮਦਦ ਨਾਲ ਅਗ ਉਪਰ ਕਾਬੂ ਪਾਇਆ ਗਿਆ? ਅਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਸੰਚਿਤ ਇੰਡਸਟਰੀ ਦੇ ਮਾਲਕ ਤੇਜਿੰਦਰ ਬਾਂਸਲ ਨੇ ਦਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਫੈਕਟਰੀ ਵਿਚ ਗਤੇ ਦੇ ਡਬੇ ਬਣਾਉਣ ਦਾ ਕੰਮ ਕਰ ਰਹੇ ਹਨ? ਉਹਨਾਂ ਕਿਹਾ ਕਿ ਇਸ ਅਗ ਨਾਲ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ? ਅਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ।

Send this to a friend