ਲਖਨਊ, 17 ਅਪ੍ਰੈਲ (ਪੀ.ਟੀ.)-ਫਿਲਮੀ ਹਸਤੀਆਂ ਹੇਮਾ ਮਾਲਿਨੀ, ਜਯਾ ਪ੍ਰਦਾ, ਨਗਮਾ ਸਮ੍ਰਿਤੀ ਈਰਾਨੀ ਅਤੇ ਜਾਵੇਦ ਜਾਫ਼ਰੀ ਦੇ ਟੈਲੀਵਿਜ਼ਨ ਪ੍ਰੋਗਰਾਮ ਅਤੇ ਫਿਲਮਾਂ ਦਾ ਰਾਸ਼ਟਰੀ ਟੈਲੀਵਿਜ਼ਨ ਦੂਰਦਰਸ਼ਨ ’ਤੇ ਪ੍ਰਸਾਰਣ ਰੋਕ ਦਿੱਤਾ ਗਿਆ ਹੈ। ਇਹ ਸਾਰੇ 16ਵੀਂ ਲੋਕ ਸਭਾ ਲਈ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਲੜ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਿਲਮਾਂ ਅਤੇ ਪ੍ਰੋਗਰਾਮਾਂ ਨੂੰ ਆਦਰਸ਼ ਚੋਣ ਜ਼ਾਬਤੇ ਤਹਿਤ ਰੱਖਿਆ ਗਿਆ ਹੈ ਜਿਸ ਦੇ ਕਾਰਨ ਇਨ੍ਹਾਂ ਨੂੰ ਮੱਤਦਾਤਾਵਾਂ ਨੂੰ ਆਕਰਸ਼ਿਤ ਕਰਨ ਵਾਲੀ ਸਮੱਗਰੀ ਤਹਿਤ ਵੇਖਿਆ ਜਾਵੇਗਾ।



