ਨਿਊਯਾਰਕ, 17 ਅਪ੍ਰੈਲ (ਪੀ.ਟੀ.)-ਇਕ ਅਮਰੀਕੀ ਨਿਗਰਾਨੀ ਅਦਾਰੇ ਨੇ ਸੀਰੀਆ ਨੂੰ ਪੱਤਰਕਾਰਾਂ ਲਈ ਵਿਸ਼ਵ ਵਿਚ ਸਭ ਤੋਂ ਖਤਰਨਾਕ ਦੇਸ਼ ਦੱਸਿਆ ਹੈ। ਪੱਤਰਕਾਰਾਂ ਦੀ ਅਣਸੁਲਝੀ ਹੱਤਿਆਵਾਂ ਦੇ ਆਧਾਰ ਉਤੇ ਤਿਆਰ ਕੀਤੇ ਜਾਣ ਵਾਲੇ ਆਪਣੇ ਸਾਲਾਨਾ ਸੂਚਕਾਕ ਵਿਚ ਇਸ ਦਾ ਜ਼ਿਕਰ ਕੀਤਾ ਹੈ। ਪੱਤਰਕਾਰਾਂ ਦੀ ਹੱਤਿਆ ਦੇ ਅਣਸੁਲਝੇ ਮਾਮਲਿਆਂ ਨੂੰ ਦੇਸ ਦੀ ਕੁੱਲ ਆਬਾਦੀ ਦੇ ਅਨੁਪਾਤ ਦੇ ਫੀਸਦੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਨਿਊਯਾਰਕ ਆਧਾਰਿਤ ਕਮੇਟੀ ਸੀ.ਪੀ.ਜੇ ਅਨੁਸਾਰ ਜੰਗ ਤੋਂ ਪ੍ਰਭਾਵਿਤ ਸੀਰੀਆ ਵਿਚ ਪੱਤਰਕਾਰਾਂ ਲਈ ਹਾਲ ਵਿਚ ਸਭ ਤੋਂ ਵੱਡਾ ਖ਼ਤਰਾ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦੀ ਵੱਧਦੀ ਗਿਣਤੀ ਹੈ।


