ਬੀਬੀ ਪਰਮਜੀਤ ਕੌਰ ਗੁਲਸ਼ਨ ਫਰੀਦਕੋਟ ਤੋਂ ਅਕਾਲੀ ਦਲ ਬਾਦਲ ਦੇ ਸੰਭਾਵੀ ਉਮੀਦਵਾਰ

ਬਾਜਾਖਾਨਾ, 22 ਮਾਰਚ (ਡਾ. ਅਵਤਾਰ ਸਿੰਘ ਮੱਲਾ)- ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆ ਹੀ ਸਾਰੀਆਂ ਸਿਆਸੀ ਪਾਰਟੀ ’ਚ ਹਿਲਜੁਲ ਸੁਰੂ ਹੋ ਗਈ ਅਤੇ ਸਾਰੀਆਂ ਪਾਰਟੀਆਂ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ। ਭਾਵੇ ਬਹੁਤ ਸਾਰੀਆਂ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਲਈ ਤਿਆਰ ਬੈਠੀਆਂ ਹਨ, ਪਰ ਮੁੱਖ ਮੁਕਾਬਲਾ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਕਾਰ ਹੋਣ ਦੀ ਸੰਭਾਵਨਾ ਹੈ ਕਿਉਕਿ ਤੀਜੀ ਧਿਰ ਵਜੋ ਤੇਜੀ ਨਾਲ ਉਭਰੀ ਆਮ ਆਦਮੀ ਪਾਰਟੀ ਫਰੀਦਕੋਟ ਹਲਕੇ ਤੋ ਲਗਪਗ ਪਤਨ
ਵੱਲ ਚਲੀ ਗਈ ਹੈ। ਫਰੀਦਕੋਟ ਲੋਕ ਸਭਾ ਹਲਕਾ ਅਕਾਲੀ ਦਲ ਲਈ ਬੜਾ ਅਹਿਮ ਹੈ, ਕਿਉਕਿ ਇੱਥੇ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਵਰਗੀਆਂ ਘਟਨਾਵਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਇਕ ਵਾਰ ਬੈਕ ਫੁੱਟ ਤੇ ਲਿਆ ਖੜ੍ਹਾ ਕੀਤਾ ਹੈ। ਅਕਾਲੀ ਦਲ ਪੈਰ ਸਿਰ ਹੋਣ ਲਈ ਇੱਥੋ ਕਿਸੇਬਹੁਤ ਹੀ ਵਧੀਆਂ ਪੜ੍ਹੇ – ਲਿਖੇ , ਇਮਾਨਦਾਰ ਅਤੇ ਲੋਕਾਂ ਵਿੱਚ ਵਿਚਰ ਚੁੱਕੇ ਉਮੀਦਵਾਰ ਨੂੰ ਉਤਾਰ ਸਕਦਾ ਹੈ। ਇਸ ਚੋਣ ਚ ਬੀਬੀ ਪਰਮਜੀਤ ਕੌਰ ਗੁਲਸਨ ਦਾ ਨਾਮ ਸਭ ਤੋ ਪਹਿਲੀ ਕਤਾਰ ਵਿੱਚ ਹੈ ਕਿਉਕਿ ਉਹ ਪਿਛਲੇ ਸਮੇ ਦੌਰਾਨ ਲੋਕ ਸਭਾ ਹਲਕਾ ਫਰੀਦਕੋਟ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਉਮੀਦਵਾਰੀ ਤੇ ਅਕਾਲੀ ਭਾਜਪਾ ਗਠਜੋੜ ਬਿਲਕੁਲ ਇਕ ਸੁਰ ਹੋਵੇਗਾ। ਅਕਾਲੀ ਦਲ ਇਸ ਸੀਟ ਨੂੰ ਸਭ ਤੋ ਅਹਿਮ ਮੰਨਦਾ ਹੈ ਜੇਕਰ ਉਹ ਇਸ ਹਲਕੇ ਤੋ ਉਮੀਦਵਾਰ ਸਫਲ ਬਣਾ ਲੈਦਾ ਹੈ ਤਾਂ ਅਕਾਲੀ ਦਲ ਧਰਮ ਸੰਕਟ ਚੋ ਨਿਕਲਣ ਚ ਪੂਰੀ ਤਰ੍ਹਾਂ ਸਮਰੱਥ ਮੰਨਿਆ ਜਾਵੇਗਾ । ਇਸ ਸੀਟ ਨੂੰ ਜਿੱਤਣ ਲਈ ਅਕਾਲੀ ਦਲ ਜੀਅ ਜਾਨ ਲਾ ਦੇਵੇਗਾ । ਦੂਜੇ ਪਾਸੇ ਕਾਂਗਰਸ ਛੱਡ ਕੇ ਅਕਾਲੀ ਦਲ ਚ ਸਾਮਿਲ ਹੋਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਵੀ ਹਲਕਾ ਤੋ ਟਿਕਟ ਦੇ ਚਰਚਿਤ ਦਾਅਵੇਦਾਰ ਮੰਨੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇ ਉਹ ਬਿਨ੍ਹਾ ਸਰਤ ਅਕਾਲੀ ਦਲ ਚ ਆਏ ਹਨ ਪਰ ਅਕਾਲੀ ਦਲ ਉਨ੍ਹਾਂ ਦਾ ਮਾਣ ਸਤਿਕਾਰ ਕਰ ਸਕਦਾ ਹੈ ਕਿਉਕਿ 2 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਵੀ ਇਸ ਹਲਕੇ ਦੇ ਲੋਕਾਂ ਅਤੇ ਖਾਸਕਰ ਐਸ. ਸੀ ਵਰਗ ਚ ਕਾਫੀ ਪ੍ਰਭਾਵ ਹੈ। ਇਹ ਸੀਟ ਤੋ ਅਕਾਲੀ ਦਲ ਦਾ ਊਠ ਕਿਸ ਕਰਵੱਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਸਿਆਸੀ ਮਾਹਿਰਾਂ ਅਨੁਸਾਰ ਇਹ 2 ਉਮੀਦਵਾਰ ਟਿਕਟ ਦੀ ਦੌੜ ਚ ਸਭ ਤੋ ਅੱਗੇ ਜਾਪਦੇ ਹਨ।

Send this to a friend