ਡਾ.ਦਲਜੀਤ ਸਿੰਘ ਚੀਮਾ ਨੇ ਸੁਖਬੀਰ ਬਾਦਲ ਦੀ 31 ਮਾਰਚ ਨੂੰ ਨੂਰਪੁਰ ਬੇਦੀ ਰੈਲੀ ਸਬੰਧੀ ਸੰਮਤੀ ਜ਼ੋਨਾਂ ਦੀ ਮੀਟਿੰਗ ਕੀਤੀ

ਨੂਰਪੁਰ ਬੇਦੀ, 22 ਮਾਰਚ (ਸ਼ਰਮਾ)- ਡਾ.ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਨੇ ਨੂਰਪੁਰ ਬੇਦੀ ਵਿਖੇ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਖੇ 31 ਮਾਰਚ ਨੂੰ ਹੋਣ ਵਾਲੀ ਰੈਲੀ ਸਬੰਧੀ ਸੰਮਤੀ ਜੋਨ ਅਬਿਆਣਾ, ਲਾਲਪੁਰ, ਕੱਟਾ, ਸਾਊਪੁਰ, ਮੁਕਾਰੀ ਆਦਿ ਸੰਮਤੀ ਜੋਨਾਂ ਦੇ ਪਿੰਡਾਂ ਦੀ ਮੀਟਿੰਗ ਕੀਤੀ। ਡਾ.ਚੀਮਾ ਨੇ ਕਿਹਾ ਕਿ ਨਰਿੰਦਰ ਮੋਦੀ ਮਜਬੂਤ ਪ੍ਰਧਾਨ ਮੰਤਰੀ ਹੈ ਤੇ ਉਹਨਾਂ ਆਪਣੇ ਕਾਰਜਕਾਲ ਦੋਰਾਨ ਸਾਬਿਤ ਕਰ ਦਿੱਤਾ ਕਿ ਜੇਕਰ ਲੀਡਰ ਇਮਾਨਦਾਰ ਹੋਵੇ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਡਾ.ਚੀਮਾ ਨੇ ਕਿਹਾ ਕਿ ਅੱਤਵਾਦ ਖਿਲਾਫ ਜੇਕਰ ਕਿਸੇ ਨੇ ਸਖ਼ਤ ਕਾਰਵਾਈ ਕੀਤੀ ਹੈ ਤਾਂ ਉਹ ਨਰਿੰਦਰ ਮੋਦੀ ਦੀ ਦਲੇਰੀ ਤੇ ਹਿੰਮਤ ਦਾ ਨਤੀਜਾ ਹੈ। ਡਾ.ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ ਤੇ ਕਾਂਗਰਸ ਸਰਕਾਰ ਲੋਕਾਂ ਦੇ ਵਿਸ਼ਵਾਸ ਦਾ ਘਾਣ ਕੀਤਾ ਹੈ। ਡਾ.ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਲੋਕ ਸਭਾ ਚੌਣਾਂ ਦੇ ਸਬੰਧ ‘ਚ 31 ਮਾਰਚ ਨੂੰ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਿਰਕਤ ਕਰਨਗੇ। ਡਾ.ਚੀਮਾ ਨੇ ਇਸ ਦੋਰਾਨ ਰੈਲੀ ਵਾਲੀ ਥਾਂ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਖੇ ਪ੍ਰਬੰਧਾ ਦਾ ਜਾਇਜਾ ਵੀ ਲਿਆ। ਇਸ ਮੌਕੇ ਕੁਲਬੀਰ ਸਿੰਘ ਅਸਮਾਨਪੁਰ, ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ, ਕਰਮ ਸਿੰਘ ਮਾਨ, ਬਲਜਿੰਦਰ ਸਿੰਘ ਮਿੱਠੂ, ਮਹਿੰਦਰਪਾਲ ਭੂੰਬਲਾ, ਬਾਦਲ ਸਿੰਘ ਬਸੀ, ਕੁਲਜਿੰਦਰ ਸਿੰਘ ਲਾਲਪੁਰ, ਦੀਪਇੰਦਰ ਸਿੰਘ ਝੱਜ ਆਦਿ ਹਾਜ਼ਰ ਸਨ।

Send this to a friend