ਫ਼ਤਹਿਗੜ੍ਹ ਸਾਹਿਬ, 22 ਮਾਰਚ-(ਰਿਸ਼ੂ ਗੋਇਲ)- ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਤੇ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐਸ.ਪੀ. (ਜਾਂਚ) ਅਤੇ ਡੀ.ਐਸ.ਪੀ. ਕਰਾਈਮ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਇੰਚਾਰਜ ਦੀ ਅਗਵਾਈ ਵਿੱਚ ਏ.ਐਸ.ਆਈ. ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾਂ ਮਿਲੀ ਕਿ ਦੋ ਸਕੇ ਭਰਾ ਓਂਕਾਰ ਸਿੰਘ ਅਤੇ ਭਵਖੰਡਨ ਸਿੰਘ ਉਰਫ ਬਿੱਟੂ ਵਾਸੀ ਪਿੰਡ ਅਲਾਦਾਦਪੁਰ ਜੋ ਕਿ ਟਰੱਕ ਡਰਾਇਵਰੀ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਭੂੱਕੀ ਚੂਰਾ ਪੋਸਤ ਲਿਆ ਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੇਚਦੇ ਹਨ, ਜਿਸ ਦੇ ਆਧਾਰ ’ਤੇ ਸੀ.ਆਈ.ਏ. ਦੀ ਪੁਲਿਸ ਪਾਰਟੀ ਵੱਲੋਂ ਟੀ -ਪੁਆਂਇੰਟ ਕੈਂਚੀਆਂ ਵਿਖੇ ਨਾਕਾਬੰਦੀ ਦੌਰਾਨ ਟਰੱਕ ਨੰਬਰ ਪੀ.ਬੀ.-23 ਐਮ-2709 ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ’ਤੇ ਟਰੱਕ ਦੇ ਕੈਬਿਨ ਵਿੱਚੋਂ ਡਰਾਈਵਰ/ਕੰਡਕਟਰ ਦੀ ਪਿਛਲੀ ਸੀਟ ’ਤੇ ਪੰਜ ਥੈਲੇ ਭੂੱਕੀ, ਚੂਰਾ ਪੋਸਤ ਜਿਸ ਦਾ ਵਜ਼ਨ 01 ਕੁਇੰਟਲ 25 ਕਿਲੋ ਬਣਦਾ ਹੈ, ਬਰਾਮਦ ਕੀਤੀ ਗਈ ਅਤੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਅਮਲੋਹ ਵਿਖੇ ਪਰਚਾ ਦਰਜ਼ ਕੀਤਾ ਗਿਆ।